ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਕਈ ਹਸਪਤਾਲਾਂ ਨੂੰ ਮੰਗਲਵਾਰ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ, ਜਿਸ ਨਾਲ ਅਧਿਕਾਰੀਆ ਨੂੰ ਹਸਪਤਾਲ ਕੰਪਲੈਕਸਾਂ ਦੀ ਤਲਾਸ਼ੀ ਸ਼ੁਰੂ ਕਰਨੀ ਪਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ.ਐੱਫ.ਐੱਸ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਾਂਗਲੋਈ 'ਚ ਇਕ ਹਸਪਤਾਲ ਤੋਂ ਦੁਪਹਿਰ 1.04 ਵਜੇ ਅਤੇ ਦਿੱਲੀ ਦੇ ਚਾਨਕੀਆ ਪੁਰੀ ਸਥਿਤ ਪ੍ਰਾਈਮਸ ਹਸਪਤਾਲ ਤੋਂ ਦੁਪਹਿਰ 1.07 ਵਜੇ ਸੂਚਨਾ ਮਿਲੀ ਕਿ ਉਨ੍ਹਾਂ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ ਹਨ।
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਬੰਬ ਦਾ ਪਤਾ ਲਗਾਉਣ, ਬੰਬ ਨਿਰੋਧੀ ਦਸਤੇ ਅਤੇ ਪੁਲਸ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਕੰਪਲੈਕਸਾਂ ਦੀ ਡੂੰਘੀ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਤਾ ਵੈਸ਼ਨੋ ਦੇਵੀ ਦੇ ਲੱਖਾਂ ਸ਼ਰਧਾਲੂਆਂ ਲਈ ਖੁਸ਼ਖਬਰੀ, 6 ਸਾਲ ਤੱਕ ਸ਼ਰਧਾਲੂਆਂ ਨੂੰ ਮੁਫ਼ਤ ਹੋਵੇਗੀ ਇਹ ਸੇਵਾ
NEXT STORY