ਬੈਂਗਲੁਰੂ, (ਭਾਸ਼ਾ)- ਭਾਰਤ ਦੇ ਚੀਫ਼ ਜਸਟਿਸ (ਸੀ. ਜੇ. ਆਈ.) ਡੀ. ਵਾਈ. ਚੰਦਰਚੂੜ ਨੇ ਕਿਹਾ ਕਿ ਦਿਵਿਆਂਗਤਾ ਪ੍ਰਤੀ ਸਾਡੇ ਰਵੱਈਏ ’ਚ ਜ਼ਿਕਰਯੋਗ ਬਦਲਾਅ ਆਇਆ ਹੈ। ਬੈਂਗਲੁਰੂ ’ਚ ਸ਼ਨੀਵਾਰ ਨੂੰ ‘ਇੰਡੀਆ ਐਕਸੈਸੀਬਿਲਟੀ ਸਮਿਟ ਐਂਡ ਸਟੇਟ ਡਿਸਏਬਿਲਟੀ ਕਮਿਸ਼ਨਰਜ਼ ਕਨਕਲੇਵ’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਦਲਾਅ ਸਿਖਲਾਈ, ਜਨਤਕ ਮੀਟਿੰਗਾਂ ਅਤੇ ਨੀਤੀ ਨਿਰਮਾਣ ਨਾਲ ਆਇਆ ਹੈ।
ਸੀ. ਜੇ. ਆਈ. ਨੇ ਕਿਹਾ, ‘‘ਦਿਵਿਆਂਗਤਾ ਪ੍ਰਤੀ ਸਾਡੇ ਰਵੱਈਏ ’ਚ ਜ਼ਿਕਰਯੋਗ ਬਦਲਾਅ ਆਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਸਿਖਲਾਈ ਅਕੈਡਮੀਆਂ ’ਚ ਦਿਵਿਆਂਗਤਾ ਬਾਰੇ ਸੰਵੇਦਨਸ਼ੀਲਤਾ ਪੈਦਾ ਕਰਨ ਵਾਲਾ ਸਮਰਪਿਤ ਮਾਡਿਊਲ ਹੈ। ਕੁਝ ਸੂਬਿਆਂ ’ਚ ਰਾਜ ਕਮਿਸ਼ਨਰ ਸੇਵਾਵਾਂ ਦੀ ਉਪਲੱਬਧਤਾ ’ਚ ਸੁਧਾਰ ਲਿਆਉਣ ਅਤੇ ਲੋਕਾਂ ਦੇ ਅਸਲ ਤਜਰਬਿਆਂ ਦੇ ਆਧਾਰ ’ਤੇ ਨੀਤੀ ਨਿਰਮਾਣ ਲਈ ਜਨਤਕ ਮੀਟਿੰਗਾਂ ਕਰ ਰਹੇ ਹਾਂ।’’
ਜਸਟਿਸ ਚੰਦਰਚੂੜ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਲਈ ਪਹੁੰਚ, ਖੁਦਮੁਖਤਿਆਰੀ ਅਤੇ ਬਰਾਬਰ ਹਿੱਸੇਦਾਰੀ ਹਾਸਲ ਕਰਨ ਤੋਂ ਪਹਿਲਾਂ ਇਕ ਲੰਬਾ ਪੈਂਡਾ ਤੈਅ ਕਰਨਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਅਜੇ ਵੀ ਲਿੰਗ-ਭੇਦ, ਸ਼ਹਿਰੀ-ਪੇਂਡੂ ਵੰਡ ਅਤੇ ਦਿਵਿਆਂਗਤਾ ਦੀਆਂ ਕਿਸਮਾਂ ਦੀਆਂ ਵੱਖੋ-ਵੱਖਰੀਆਂ ਅਸਮਾਨਤਾਵਾਂ ਦੇ ਆਧਾਰ ’ਤੇ ਦਿਵਿਆਂਗ ਵਿਅਕਤੀਆਂ ਦੇ ਸਹੀ ਅੰਕੜਿਆਂ ਦੀ ਲੋੜ ਹੈ।’’
Cold Drinks ਦਾ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ, ਲੋਕਾਂ ਨੇ ਮਚਾ ਦਿੱਤੀ ਲੁੱਟ (ਵੀਡੀਓ)
NEXT STORY