ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਰੈੱਡ ਜ਼ੋਨ 'ਚ ਹੋਏ ਇਕ ਵਿਆਹ ਨੇ 2 ਜ਼ਿਲਿਆਂ 'ਚ ਹੜਕੰਪ ਮਚਾ ਦਿੱਤਾ ਹੈ। ਵਿਆਹ ਦੇ ਤੀਜੇ ਦਿਨ ਲਾੜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਨਿਕਲ ਆਈ। ਇਸ ਤੋਂ ਬਾਅਦ ਲਾੜੇ ਸਮੇਤ ਵਿਆਹ 'ਚ ਸ਼ਾਮਲ 32 ਲੋਕਾਂ ਨੂੰ ਤੁਰੰਤ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਲਾੜੀ ਰੈੱਡ ਜ਼ੋਨ ਭੋਪਾਲ ਤੋਂ ਵਿਆਹ ਕਰ ਕੇ ਗਰੀਨ ਜ਼ੋਨ ਰਾਏਸੇਨ ਦੇ ਮੰਡੀਦੀਪ ਗਈ ਸੀ। ਇਸ ਲਈ ਰਾਏਸੇਨ 'ਚ ਵੀ ਹੜਕੰਪ ਮਚਿਆ ਹੋਇਆ ਹੈ। ਕੁਆਰੰਟੀਨ ਕੀਤੇ ਗਏ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਹੋਰ ਕਿੰਨੇ ਲੋਕਾਂ ਦੇ ਸੰਪਰਕ 'ਚ ਆਏ। ਅਜਿਹੇ 'ਚ ਕੋਰੋਨਾ ਚੇਨ ਬਣਨ ਦਾ ਖਤਰਾ ਵੀ ਪੈਦਾ ਹੋ ਗਿਆ ਹੈ।
ਮਾਮਲਾ ਰਾਜਧਾਨੀ ਭੋਪਾਲ ਦੇ ਜਾਟ ਖੇੜੀ ਦਾ ਹੈ। ਇੱਥੇ ਰਹਿਣ ਵਾਲੀ ਕੁੜੀ ਦਾ ਸੋਮਵਾਰ ਨੂੰ ਵਿਆਹ ਹੋਇਆ ਸੀ। ਬਾਰਾਤ ਰਾਜਧਾਨੀ ਨਾਲ ਲੱਗਦੇ ਰਾਏਸੇਨ ਜ਼ਿਲੇ ਦੇ ਮੰਡੀਦੀਪ ਤੋਂ ਆਈ ਸੀ। ਕੁੜੀ ਨੂੰ 7 ਦਿਨ ਪਹਿਲਾਂ ਬੁਖਾਰ ਆਇਆ ਸੀ, ਜੋ ਦਵਾਈ ਲੈਣ ਤੋਂ ਬਾਅਦ ਉਤਰ ਗਿਆ ਸੀ। ਹਾਲਾਂਕਿ ਪਰਿਵਾਰ ਨੇ ਚੌਕਸੀ ਵਰਤਦੇ ਹੋਏ ਸ਼ਨੀਵਾਰ ਨੂੰ ਉਸ ਦਾ ਸੈਂਪਲ ਜਾਂਚ ਲੀ ਭੇਜਿਆ ਪਰ ਇਸ ਵਿਚ ਤੈਅ ਤਾਰੀਕ ਸੋਮਵਾਰ ਨੂੰ ਕੁੜੀ ਦਾ ਵਿਆਹ ਹੋ ਗਿਆ। ਉਸ ਦੇ ਤੀਜੇ ਦਿਨ ਬੁੱਧਵਾਰ ਨੂੰ ਰਿਪੋਰਟ ਆਈ ਜੋ ਕੋਰੋਨਾ ਪਾਜ਼ੇਟਿਵ ਨਿਕਲੀ। ਨੂੰਹ ਨੂੰ ਕੋਰੋਨਾ ਹੋਣ ਦੀ ਖਬਰ ਲੱਗਦੇ ਹੀ ਘਰ ਅਤੇ ਬਾਹਰ ਦੋਹਾਂ ਪਾਸੇ ਹੜਕੰਪ ਮਚ ਗਿਆ।
ਲਾੜੇ ਸਮੇਤ ਲਾੜੀ ਦੇ ਸੰਪਰਕ 'ਚ ਆਉਣ ਵਾਲੇ ਪੇਕੇ ਅਤੇ ਸਹੁਰੇ ਪਰਿਵਾਰ ਵਾਲੇ ਦੋਹਾਂ ਪੱਖਾਂ ਦੇ 32 ਲੋਕਾਂ ਨੂੰ ਤੁਰੰਤ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਵਿਆਹ ਕਰਵਾਉਣ ਵਾਲੇ ਪੰਡਤ ਜੀ ਹੁਣ ਕੁਆਰੰਟੀਨ 'ਚ ਹਨ। ਸਾਰਿਆਂ ਦੇ ਸੈਂਪਲ ਲਏ ਗਏ ਹਨ। ਇਕ-2 ਦਿਨ 'ਚ ਇਨ੍ਹਾਂ ਸਾਰੇ ਲੋਕਾਂ ਦੀ ਰਿਪੋਰਟ ਆਏਗੀ।
ਸੋਲਨ 'ਚ ਕੋਰੋਨਾ ਦੇ 5 ਮਾਮਲਿਆਂ ਦੀ ਪੁਸ਼ਟੀ
NEXT STORY