ਲਖਨਊ- ਉੱਤਰ ਪ੍ਰਦੇਸ਼ 'ਚ 'ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ' ਦੇ ਅਧੀਨ ਵਿਆਹ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਇਸ ਯੋਜਨਾ ਦੇ ਅਧੀਨ ਗਰੀਬ ਅਤੇ ਲੋੜਵੰਦ ਲੋਕਾਂ ਦੇ ਬੱਚਿਆਂ ਦੇ ਵਿਆਹ ਕਰਵਾਏ ਜਾਂਦੇ ਹਨ। ਵਿਆਹ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਵਲੋਂ 51 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ ਪਰ ਹੁਣ ਮਦਦ ਰਾਸ਼ੀ ਵਧਾ ਦਿੱਤੀ ਗਈ ਹੈ। ਯੂਪੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 'ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ' ਦੇ ਅਧੀਨ ਹੁਣ 51 ਹਜ਼ਾਰ ਨਹੀਂ ਸਗੋਂ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਸਰਕਾਰ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਆਰਥਿਕ ਤੰਗੀ ਕਾਰਨ ਆਪਣੀਆਂ ਧੀਆਂ ਦੇ ਵਿਆਹ ਚ ਮੁਸ਼ਕਲ ਝੱਲ ਰਹੇ ਹਨ। ਇਕ ਲੱਖ ਦੀ ਧਨ ਰਾਸ਼ੀ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਨੂੰ ਮਿਲੇਗਾ ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ ਸਰਕਾਰੀ ਮਾਨਕਾਂ ਅਨੁਸਾਰ ਤੈਅ ਹੱਦ ਚ ਆਉਂਦੀ ਹੋਵੇ।
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
ਇਸ ਯੋਜਨਾ ਅਨੁਸਾਰ ਸਰਕਾਰ ਦਾ ਮਕਸਦ ਸਾਫ਼ ਹੈ, ਹਰ ਧੀ ਦਾ ਵਿਆਹ ਸਨਮਾਨ ਅਤੇ ਖੁਸ਼ੀ ਨਾ ਹੋਵੇ, ਭਾਵੇਂ ਪਰਿਵਾਰ ਦੀ ਆਰਥਿਕ ਹਾਲਤ ਕਿਹੋ ਜਿਹੀਵੀ ਹੋਵੇ। ਯੋਜਨਾ ਦੇ ਅਧੀਨ ਦਿੱਤੀ ਜਾਣ ਵਾਲੀ ਇਸ ਮਦਦ ਰਾਸ਼ੀ 'ਚੋਂ 75 ਹਜ਼ਾਰ ਰੁਪਏ ਨਕਦ ਕੁੜੀ ਦੇ ਬੈਂਕ ਅਕਾਊਂਟ 'ਚ ਜਮ੍ਹਾ ਹੋਣਗੇ। 15 ਹਜ਼ਾਰ ਰੁਪਏ ਵਿਆਹ ਆਯੋਜਨ 'ਤੇ ਮਿਲਣਗੇ ਅਤੇ 10 ਹਜ਼ਾਰ ਰੁਪਏ ਦਾ ਜ਼ਰੂਰੀ ਸਾਮਾਨ ਮਿਲੇਗਾ। ਜ਼ਰੂਰੀ ਸਾਮਾਨ 'ਚ ਜਿਵੇਂ ਕੱਪੜੇ, ਭਾਂਡੇ ਅਤੇ ਤੋਹਫ਼ੇ ਦਿੱਤੇ ਜਾਣਗੇ। ਜੇਕਰ ਤੁਸੀਂ ਵੀ ਵਿਆਹ ਕਰ ਰਹੇ ਹੋ ਤਾਂ ਹੁਣ ਰਜਿਸਟਰੇਸ਼ਨ ਕਰਵਾ ਸਕਦੇ ਹੋ। ਰਜਿਸਟਰੇਸ਼ਨ ਕਰਨ ਲਈ ਸਭ ਤੋਂ ਪਹਿਲਾਂ ਸਮਾਜ ਕਲਿਆਣ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਉੱਥੇ ਯੋਜਨਾ ਦੇ ਅਧੀਨ ਆਨਲਾਈਨ ਫਾਰਮ ਭਰਨਾ ਹੈ। ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਵਿਆਹ ਦੀ ਤਾਰੀਖ਼ ਚੁਣੋ ਅਤੇ ਆਪਣਾ ਫਾਰਮ ਜਮ੍ਹਾਂ ਕਰੋ। ਇਸ ਤੋਂ ਬਾਅਦ ਦਸਤਾਵੇਜ਼ ਜਾਂਚ ਹੋਵੇਗੀ ਅਤੇ ਯੋਗ ਪਾਏ ਜਾਣ 'ਤੇ ਅਰਜ਼ੀ ਦੇਣ ਵਾਲਿਆਂ ਨੂੰ ਤੈਅ ਤਾਰੀਖ਼ 'ਤੇ ਵਿਆਹ ਸਮਾਰੋਹ 'ਚ ਸ਼ਾਮਲ ਕੀਤਾ ਜਾਵੇਗਾ। ਵਿਆਹ ਹੋਣ ਤੋਂ ਬਾਅਦ ਮਦਦ ਰਾਸ਼ੀ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੱਖਾਂ ਔਰਤਾਂ ਨੂੰ ਸਰਕਾਰ ਨੇ ਦਿੱਤਾ ਝਟਕਾ ; 1500 ਨਹੀਂ, ਹੁਣ ਮਿਲਣਗੇ ਸਿਰਫ਼ 500 ਰੁਪਏ
NEXT STORY