ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਤ ਵੇਲੇ ਇਕ ਘਰ ਵਿਚ ਸੱਪ ਵੜ ਗਿਆ ਅਤੇ ਉਸ ਨੇ ਸੌਂ ਰਹੇ 25 ਸਾਲਾ ਨੌਜਵਾਨ ਨੂੰ ਡੰਗ ਮਾਰ ਦਿੱਤਾ। ਨੌਜਵਾਨ ਦੀ ਮੌਤ ਹੋ ਗਈ ਪਰ ਇਸ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗਾ। ਸੱਪ ਨੇ ਇਸ ਤੋਂ ਬਾਅਦ ਵੀ ਨੌਜਵਾਨ ਨੂੰ 10 ਵਾਰ ਡੰਗ ਮਾਰਿਆ ਅਤੇ ਫਿਰ ਰਾਤ ਭਰ ਲਾਸ਼ ਦੇ ਨੇੜੇ ਹੀ ਬੈਠਾ ਰਿਹਾ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਸਵੇਰੇ ਜਦੋਂ ਨੌਜਵਾਨ ਦੇ ਪਰਿਵਾਰ ਵਾਲੇ ਉਸ ਨੂੰ ਜਗਾਉਣ ਪਹੁੰਚੇ ਤਾਂ ਸੱਪ ਨੂੰ ਵੇਖ ਕੇ ਰੌਲਾ ਪਾਇਆ ਅਤੇ ਸਪੇਰੇ ਨੂੰ ਸੱਦ ਕੇ ਸੱਪ ਨੂੰ ਫੜਵਾਇਆ। ਨੌਜਵਾਨ ਨੂੰ ਜਦੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਸਰੀਰ ਵਿਚ ਹਲਚਲ ਨਾ ਵੇਖ ਕੇ ਚੀਕ-ਚਿਹਾੜਾ ਪੈ ਗਿਆ। ਪਰਿਵਾਰ ਵਾਲੇ ਨੌਜਵਾਨ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OYO ’ਚ ਰੂਮ ਬੁਕਿੰਗ ਦੇ ਨਾਮ ’ਤੇ ਠੱਗੀ! ਰਿਤੇਸ਼ ਅਗਰਵਾਲ ’ਤੇ 22 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼
NEXT STORY