ਨੈਸ਼ਨਲ ਡੈਸਕ- ਹੈਦਰਾਬਾਦ 'ਚ ਭਿਆਨਕ ਰਾਤ ਨੇ ਨਾ ਸਿਰਫ਼ ਜਾਨਾਂ ਲੈ ਲਈਆਂ ਸਗੋਂ ਪਿਆਰ ਦੀ ਇਕ ਅਮਿੱਟ ਛਾਪ ਵੀ ਛੱਡ ਦਿੱਤੀ ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਆਸਾਨ ਨਹੀਂ ਹੈ। ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਇਲਾਕੇ 'ਚ ਅੱਗ ਕਾਰਨ ਫੈਲੀਆਂ ਚੀਕਾਂ, ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਵਿਚਕਾਰ ਇਕ ਮਾਂ ਨੇ ਆਪਣੇ ਆਖਰੀ ਪਲਾਂ 'ਚ ਜੋ ਕੀਤਾ ਉਹ ਮਨੁੱਖਤਾ ਦੀ ਸਭ ਤੋਂ ਉੱਚੀ ਉਦਾਹਰਣ ਬਣ ਗਿਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਕੁੱਲ 17 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 8 ਮਾਸੂਮ ਬੱਚੇ ਵੀ ਸ਼ਾਮਲ ਸਨ ਪਰ ਇਨ੍ਹਾਂ ਸਾਰਿਆਂ ਦੇ ਵਿਚਕਾਰ, ਇਕ ਮਾਂ ਦੀ ਤਸਵੀਰ ਸੀ ਜਿਸ ਨੇ ਸਾਰਿਆਂ ਦੀਆਂ ਅੱਖਾਂ ਨਮ ਅਤੇ ਦਿਲ ਟੁੱਟਣ ਵਾਲਾ ਕਰ ਦਿੱਤਾ।
ਇਹ ਵੀ ਪੜ੍ਹੋ : ਅਗਲੇ 24 ਘੰਟਿਆਂ 'ਚ ਪਵੇਗਾ ਮੀਂਹ ! ਅੱਗ ਵਰ੍ਹਾਊ ਗਰਮੀ ਤੋਂ ਮਿਲੇਗੀ ਰਾਹਤ
ਆਖ਼ਰੀ ਸਾਹ ਤੱਕ ਬੱਚਿਆਂ ਦੀ ਢਾਲ ਬਣੀ ਰਹੀ ਮਾਂ
ਅੱਗ ਜਦੋਂ ਤੇਜ਼ੀ ਨਾਲ ਫੈਲੀ ਅਤੇ ਲੋਕ ਜਾਨ ਬਚਾਉਣ ਲਈ ਇਮਾਰਤ ਤੋਂ ਬਾਹਰ ਦੌੜਣ ਲੱਗੇ, ਉਸ ਸਮੇਂ ਇਕ ਮਾਂ ਆਪਣੇ ਚਾਰ ਬੱਚਿਆਂ ਨੂੰ ਛਾਤੀ ਨਾਲ ਲਗਾਏ ਇਕ ਕਮਰੇ 'ਚ ਫਸੀ ਹੋਈ ਸੀ। ਜਦੋਂ ਰਾਹਤ ਕੰਮ 'ਚ ਜੁਟੇ ਲੋਕ ਪਹਿਲੀ ਮੰਜ਼ਲ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਕ ਔਰਤ ਦੀ ਸੜੀ ਹੋਈ ਲਾਸ਼ ਫਰਸ਼ 'ਤੇ ਪਈ ਸੀ-ਪਰ ਉਹ ਇਕੱਲੀ ਨਹੀਂ ਸੀ। ਉਸ ਦੀਆਂ ਬਾਹਾਂ 'ਚ ਚਾਰ ਬੱਚੇ ਸਨ- 2 ਧੀਆਂ, ਇਕ ਪੁੱਤ ਅਤੇ ਇਕ ਨਵਜਾਤ ਬੱਚਾ। ਉਸ ਦੇ ਹੱਥ 'ਚ ਇਕ ਮੋਬਾਇਲ ਸੀ, ਜਿਸ ਦੀ ਟਾਰਚ ਸੜ ਰਹੀ ਸੀ। ਸ਼ਾਇਦ ਧੂੰਏਂ ਨਾਲ ਭਰੇ ਹਨ੍ਹੇਰੇ ਕਮਰੇ 'ਚ ਰਸਤਾ ਲੱਭਣ ਦੀ ਆਖ਼ਰੀ ਕੋਸ਼ਿਸ਼ ਕਰ ਰਹੀ ਸੀ ਜਾਂ ਫਿਰ ਬੱਚਿਆਂ ਨੂੰ ਭਰੋਸਾ ਦੇ ਰਹੀ ਸੀ ਕਿ ਉਮੀਦ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਤੌਬਾ-ਤੌਬਾ ! ਚਾਚੇ ਨਾਲ ਭੱਜ ਗਈ ਘਰਵਾਲੀ, ਲੱਭਣ ਵਾਲੇ ਨੂੰ ਪਤੀ ਦੇਵੇਗਾ ਇਨਾਮ
ਮਮਤਾ ਦੀ ਪਛਾਣ ਅਮਰ
ਇਸ ਭਿਆਨਕ ਘਟਨਾ ਨੂੰ ਸਭ ਤੋਂ ਪਹਿਲਾਂ ਦੇਖਣ ਵਾਲੇ ਮੀਰ ਜ਼ਾਹਿਦ ਅਤੇ ਮੁਹੰਮਦ ਅਜਮਤ ਸਨ, ਜੋ ਕੋਲ ਦੀ ਇਮਾਰਤ ਦੀ ਕੰਧ ਤੋੜ ਕੇ ਅੰਦਰ ਗਏ ਸਨ। ਅਜਮਤ ਨੇ ਦੱਸਿਆ,''ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਉਸ ਔਰਤ ਨੇ ਚਾਰ ਬੱਚਿਆਂ ਨੂੰ ਆਪਣੀਆਂ ਬਾਹਾਂ 'ਚ ਫੜ੍ਹਿਆ ਹੋਇਆ ਸੀ, ਜਿਵੇਂ ਆਪਣੇ ਸਰੀਰ ਤੋਂ ਉਨ੍ਹਾਂ ਨੂੰ ਅੱਗ ਤੋਂ ਬਚਾ ਰਹੀ ਹੋਵੇ।'' ਉਨ੍ਹਾਂ ਨੇ ਤੁਰੰਤ ਇਕ ਚਾਦਰ ਨਾਲ ਮਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਢੱਕ ਦਿੱਤੀਆਂ ਪਰ ਕਹਿੰਦੇ ਹਨ ਕਿ ਉਹ ਪਲ ਜ਼ਿੰਦਗੀ ਦਾ ਸਭ ਤੋਂ ਭਾਰੀ ਪਲ ਸੀ, ਜਿਸ ਨੂੰ ਸ਼ਾਇਦ ਕਦੇ ਬਿਆਨ ਨਹੀਂ ਕਰ ਸਕਾਂਗਾ।'' ਉਸ ਔਰਤ ਦਾ ਨਾਂ, ਉਸ ਦੀ ਪਛਾਣ ਹੁਣ ਮਾਇਨੇ ਨਹੀਂ ਰੱਖਦੀ। ਮਾਇਨੇ ਰੱਖਦੀ ਹੈ ਉਸ ਦੀ ਮਮਤਾ, ਉਸ ਦਾ ਸਾਹਸ ਅਤੇ ਉਹ ਆਖ਼ਰੀ ਕੋਸ਼ਿਸ਼, ਜਿਸ ਨਾਲ ਉਹ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ। ਅੱਗ ਦੀਆਂ ਲਪਟਾਂ 'ਚ ਝੁਲਸਦੀ ਰਹੀ ਪਰ ਆਪਣੇ ਪੱਲੂ ਨੂੰ ਢਾਲ ਬਣਾਈ ਰੱਖਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਜਦੋਂ ਤੱਕ ਅੱਤਵਾਦ ਦਾ ਸਾਥ ਨਹੀਂ ਛੱਡਦਾ, ਪਾਣੀ ਦੀ ਬੂੰਦ-ਬੂੰਦ ਲਈ ਤਰਸਦਾ ਰਹੇਗਾ ਪਾਕਿਸਤਾਨ''
NEXT STORY