ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਕੁੱਲੂ ਜ਼ਿਲ੍ਹੇ ਦੀ ਮਣੀਕਰਨ ਘਾਟੀ ਦੇ ਜਰੀ 'ਚ ਸ਼ੁੱਕਰਵਾਰ ਦੇਰ ਰਾਤ ਇਕ ਟੈਕਸੀ 'ਚ ਜ਼ਬਰਦਸਤ ਵਿਸਫ਼ੋਟ ਹੋਣ ਨਾਲ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵਿਸਫ਼ੋਟ ਕਿਸ ਕਾਰਨ ਹੋਇਆ ਪਰ ਕੁੱਲੂ ਪੁਲਸ ਦੀ ਟੀਮ ਮਾਮਲੇ ਦੀ ਜਾਂਚ 'ਚ ਜੁਟ ਗਈ। ਉੱਥੇ ਹੀ ਵਿਸਫ਼ੋਟ ਦੇ ਕੀ ਕਾਰਨ ਰਹੇ, ਇਸ ਲਈ ਮੰਡੀ ਤੋਂ ਐੱਫ.ਐੱਸ.ਐੱਲ. ਦੀ ਟੀਮ ਵੀ ਮੌਕੇ 'ਤੇ ਬੁਲਾ ਲਈ ਗਈ ਹੈ ਅਤੇ ਫੋਰੈਂਸਿਕ ਟੀਮ ਵੀ ਹੁਣ ਇਸ ਦੀ ਜਾਂਚ 'ਚ ਜੁਟ ਗਈ ਹੈ।
ਸੂਚਨਾ ਮਿਲਦੇ ਹੀ ਦੇਰ ਰਾਤ ਕੁੱਲੂ ਪੁਲਸ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ। ਇਸ ਘਟਨਾ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਵਿਸਫ਼ੋਟ 'ਚ ਇਕ ਟੈਕਸੀ ਪੂਰੀ ਤਰ੍ਹਾਂ ਨੁਕਸਾਨੀ ਗਈ। ਜਿਸ ਜਗ੍ਹਾ ਧਮਾਕਾ ਹੋਇਆ ਹੈ, ਉੱਥੇ ਇਕ ਟੋਇਆ ਵੀ ਬਣ ਗਿਆ ਹੈ, ਅਜਿਹੇ 'ਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਧਮਾਕਾ ਕਿਸੇ ਵਿਸਫ਼ੋਟਕ ਪਦਾਰਥ ਨਾਲ ਹੋਇਆ ਹੈ। ਉੱਥੇ ਹੀ ਇਸ ਧਮਾਕੇ ਨਾਲ ਪੂਰੀ ਮਣੀਕਰਨ ਘਾਟੀ 'ਚ ਸਨਸਨੀ ਫੈਲ ਗਈ ਹੈ। ਐੱਸ.ਪੀ. ਕੁੱਲੂ ਗੁਰਦੇਵ ਸ਼ਰਮਾ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਵਿਸਫ਼ੋਟ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਦਿੱਲੀ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 4,483 ਨਵੇਂ ਮਾਮਲੇ ਆਏ, 28 ਮਰੀਜ਼ਾਂ ਦੀ ਮੌਤ
NEXT STORY