ਮੁੰਬਈ - ਮੁੰਬਈ ਦੇ ਲਾਲਬਾਗ ਇਲਾਕੇ 'ਚ ਸ਼ਨੀਵਾਰ ਦੇਰ ਰਾਤ ਗਣਪਤੀ ਪੰਡਾਲ ਨੇੜੇ ਇਕ ਅੱਠ ਸਾਲ ਦੀ ਬੱਚੀ ਸਮੇਤ ਦੋ ਲੋਕਾਂ ਦੀ ਕਰੰਟ ਲੱਗ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਾਲਾਚੌਕੀ ਦੇ ਦੱਤਾਰਾਮ ਲਾਡ ਮਾਰਗ 'ਤੇ ਕਾਲਾਚੌਕੀ ਵਿਭਾਗ ਸਰਵਜਨਿਕ ਉਤਸਵ ਮੰਡਲ ਦੇ ਨੇੜੇ ਸਵੇਰੇ 2:20 ਵਜੇ ਦੇ ਕਰੀਬ ਵਾਪਰੀ। ਗਣੇਸ਼ ਉਤਸਵ ਕਾਰਨ ਉਸ ਸਮੇਂ ਲਾਲਬਾਗ ਇਲਾਕੇ 'ਚ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।
ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਫਾਇਰ ਬ੍ਰਿਗੇਡ (MFB) ਨੂੰ ਘਟਨਾ ਦੀ ਜਾਣਕਾਰੀ ਸਵੇਰੇ 2:42 ਵਜੇ ਮਿਲੀ। ਇਸ ਤੋਂ ਬਾਅਦ, ਫਾਇਰ ਬ੍ਰਿਗੇਡ ਦੇ ਕਰਮਚਾਰੀ, ਪੁਲਿਸ, ਬੈਸਟ (ਬ੍ਰਹਿਮਮੁੰਬਈ ਬਿਜਲੀ ਸਪਲਾਈ ਅਤੇ ਟ੍ਰਾਂਸਪੋਰਟ), ਅਤੇ ਨਗਰ ਨਿਗਮ ਵਾਰਡ ਦਫਤਰ ਦੇ ਕਰਮਚਾਰੀਆਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ। ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜ਼ਖਮੀਆਂ 'ਚੋਂ ਪੰਜ ਨੂੰ ਬਾਈਕੁਲਾ ਦੇ ਮਸੀਨਾ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਬਾਕੀਆਂ ਨੂੰ ਪਰੇਲ ਦੇ ਗਲੋਬਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਠ ਸਾਲਾ ਰਾਘਨੀ ਘਣਸ਼ਿਆਮ ਯਾਦਵ ਨੂੰ ਮਸੀਨਾ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ, 19 ਸਾਲਾ ਕਿਰਨ ਅਕਬਰ ਨਾਇਕ, 19 ਸਾਲਾ ਤਨਵੀ ਨਰੇਸ਼ ਹਾਂਡੇ, 19 ਸਾਲਾ ਸਾਹਿਲ ਸੰਦੀਪ ਤਾਰੇ ਅਤੇ 12 ਸਾਲਾ ਰੂਹੀ ਸਿੰਘ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਇਸ ਤੋਂ ਬਾਅਦ ਇੱਕ ਅਧਿਕਾਰੀ ਨੇ ਬਾਅਦ 'ਚ ਇਕ ਹੋਰ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਗਲੋਬਲ ਹਸਪਤਾਲ 'ਚ ਦਾਖਲ ਇਕ ਔਰਤ ਦੀ ਵੀ ਮੌਤ ਹੋ ਗਈ। ਉਸਦੀ ਪਛਾਣ ਅਤੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ।
ਕਟੜਾ 'ਚ ਵਾਪਰਿਆ ਵੱਡਾ ਹਾਦਸਾ : ਮਾਤਾ ਵੈਸ਼ਨੋ ਦੇਵੀ ਹੈਲੀਪੈਡ 'ਚ ਲੱਗੀ ਭਿਆਨਕ ਅੱਗ, ਜਾਨ-ਮਾਲ ਦਾ ਰਿਹਾਅ ਬਚਾਅ
NEXT STORY