ਜੰਮੂ- ਭਲਕੇ ਯਾਨੀ ਕਿ 22 ਮਾਰਚ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਰਹੇ ਹਨ। ਨਰਾਤਿਆਂ ਮੌਕੇ ਤ੍ਰਿਕੂਟਾ ਦੀਆਂ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਭਵਨ ਕੰਪਲੈਕਸ ਨੂੰ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।

ਸ਼ਰਧਾਲੂਆਂ ਲਈ 13 ਕਿਲੋਮੀਟਰ ਲੰਬੇ ਪਹਾੜੀ ਯਾਤਰਾ ਮਾਰਗ ਨੂੰ ਖ਼ੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਹੈ। ਆਧਾਰ ਕੈਂਪ ਕਟੜਾ ਵਿਚ ਵੀ ਥਾਂ-ਥਾਂ ਵਿਸ਼ਾਲ ਸਵਾਗਤ ਦੁਆਰ ਵੀ ਬਣਾਏ ਗਏ ਹਨ। ਸ਼ਰਾਈਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਨਰਾਤਿਆਂ ਮੌਕੇ 3 ਲੱਖ ਤੋਂ ਵੱਧ ਸ਼ਰਧਾਲੂ ਮਾਤਾ ਦੇ ਦਰਬਾਰ ਵਿਚ ਮੱਥਾ ਟੇਕਣ ਪਹੁੰਚਣਗੇ।

ਨਰਾਤਿਆਂ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਹੋਵੇ, ਇਸ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਸ਼ਰਧਾਲੂਆਂ ਦੀ ਗਿਣਤੀ ਨੂੰ ਕੰਟਰੋਲ 'ਚ ਰੱਖਣ ਲਈ ਸ਼ਰਾਈਨ ਬੋਰਡ ਨੇ RFID ਦੀ ਮਦਦ ਨਾਲ ਯਾਤਰਾ ਨੂੰ ਸੌਖਾਲਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤੀਰਥ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਚੱਪੇ-ਚੱਪੇ 'ਤੇ CCTV ਕੈਮਰੇ ਲਾਏ ਗਏ ਹਨ।

ਅਸੀਂ PM ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਕੋਈ ਝਗੜਾ ਨਹੀਂ ਚਾਹੁੰਦੇ: CM ਕੇਜਰੀਵਾਲ
NEXT STORY