ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਸਥਿਤ ਮਾਤਾ ਵੈਸ਼ਨੋ ਦੇਵੀ ਸ਼ਰਾਈਨ 'ਚ ਤਾਜ਼ਾ ਬਰਫਬਾਰੀ ਕਾਰਨ ਮੰਗਲਵਾਰ ਭਾਵ ਅੱਜ ਹੈਲੀਕਾਪਟਰ ਸੇਵਾ ਰੋਕਣੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਤੀਰਥ ਯਾਤਰਾ 'ਚ ਕੋਈ ਪਰੇਸ਼ਾਨੀ ਨਹੀਂ ਆਈ। ਪੈਦਲ ਯਾਤਰੀ ਬਰਫ ਨਾਲ ਢਕੇ ਰਸਤਿਆਂ ਤੋਂ ਹੋ ਕੇ ਭਵਨ ਤਕ ਪਹੁੰਚ ਰਹੇ ਹਨ, ਜਿੱਥੇ ਮੁੱਖ ਮੰਦਰ ਸਥਿਤ ਹੈ। ਅਧਿਕਾਰੀਆਂ ਮੁਤਾਬਕ ਸੋਮਵਾਰ ਤੋਂ ਹੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਖੇਤਰ ਵਿਚ ਹਲਕੀ ਬਰਫਬਾਰੀ ਹੋ ਰਹੀ ਹੈ। ਅਜੇ ਤਕ ਕੁਝ ਇੰਚ ਬਰਫ ਪੈ ਚੁੱਕੀ ਹੈ, ਜਿਸ ਕਾਰਨ ਹੈਲੀਕਾਪਟਰ ਸੇਵਾ ਰੋਕਣੀ ਪਈ। ਸੋਮਵਾਰ ਨੂੰ ਹੈਲੀਕਾਪਟਰ ਨੇ ਭਵਨ ਤਕ ਕੁਝ ਹੀ ਫੇਰੇ ਲਾਏ ਸਨ। ਉਨ੍ਹਾਂ ਨੇ ਕਿਹਾ ਕਿ ਮੌਸਮ 'ਚ ਸੁਧਾਰ ਤੋਂ ਬਾਅਦ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਵੀਰਵਾਰ ਤਕ ਮੌਸਮ ਖਰਾਬ ਰਹਿਣ ਦਾ ਅਨੁਮਾਨ ਲਾਇਆ ਹੈ।

ਇੱਥੇ ਦੱਸ ਦੇਈਏ ਕਿ ਮੈਦਾਨੀ ਹਿੱਸਿਆਂ 'ਚ ਸੋਮਵਾਰ ਤੋਂ ਹਲਕੀ ਬਾਰਿਸ਼ ਹੋਣ ਕਾਰਨ ਅਤੇ ਪਹਾੜਾਂ 'ਤੇ ਬਰਫਬਾਰੀ ਹੋਣ ਨਾਲ ਮੌਸਮ ਮੁੜ ਠੰਡਾ ਹੋ ਗਿਆ ਹੈ। 2 ਦਿਨ ਦੀ ਰਾਹਤ ਤੋਂ ਬਾਅਦ ਠੰਡ ਨੇ ਮੁੜ ਜ਼ੋਰ ਫੜ ਲਿਆ ਹੈ। ਸ਼੍ਰੀਨਗਰ, ਕਸ਼ਮੀਰ ਘਾਟੀ ਅਤੇ ਹਿਮਾਚਲ 'ਚ ਬਰਫਬਾਰੀ ਹੋ ਰਹੀ ਹੈ। ਮੈਦਾਨੀ ਇਲਾਕਿਆਂ ਵਿਚ ਸੋਮਵਾਰ ਨੂੰ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਅੱਜ ਵੀ ਮੈਦਾਨੀ ਇਲਾਕਿਆਂ 'ਚ ਹਲਕੀ ਬਾਰਿਸ਼ ਪੈ ਰਹੀ ਹੈ।

ਜੋਕਰ ਅਤੇ ਮੁਸਲਿਮ ਵੋਟਾਂ ਦੇ ਦਲਾਲ ਹਨ ਅਸਦੁਦੀਨ ਓਵੈਸੀ : ਭਾਜਪਾ ਸੰਸਦ ਮੈਂਬਰ
NEXT STORY