ਨਵੀਂ ਦਿੱਲੀ— ਭੀਮ ਆਰਮੀ ਦੇ ਸੰਸਥਾਪਕ ਅਤੇ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਬਸਪਾ ਪ੍ਰਧਾਨ ਮਾਇਆਵਤੀ ਨੂੰ ਉਨ੍ਹਾਂ ਦੇ ਰਾਜਨੀਤਕ ਰੂਪ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਨੇ ਕਿਹਾ ਮਾਇਆਵਤੀ ਦਲਿਤਾਂ ਦੀ ਸਭ ਤੋਂ ਵੱਡੀ ਨੇਤਾ ਹੈ ਅਤੇ ਉਹ ਉਨ੍ਹਾਂ ਦੇ ਬੇਟੇ ਹਨ। ਜੇਕਰ ਉਨ੍ਹਾਂ ਵੱਲ ਕੋਈ ਉਂਗਲੀ ਚੁੱਕੇਗਾ ਤਾਂ ਉਹ ਉਸ ਦਾ ਹੱਥ ਵੱਡ ਦੇਣਗੇ।
ਚੰਦਰਸ਼ੇਖਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਸਲਮਾਨਾਂ ਦੇ ਪਲਾਇਨ ਅਤੇ ਡਰ ਨੂੰ ਦੇਖਦੇ ਹੋਏ ਉਹ ਡੀ.ਐੱਮ. ਨਾਲ ਮਿਲਣਗੇ ਅਤੇ ਉਨ੍ਹਾਂ ਨੂੰ ਸੰਵਿਧਾਨ ਦੀ ਕਾਪੀ ਦੇਣਗੇ। ਚੰਦਰਸ਼ੇਖਰ ਨੇ ਕਿਹਾ ਕਿ ਦੇਸ਼ ਦਾ ਜਾਗਰੁਕ ਨਾਗਰਿਕ ਹੋਣ ਦੇ ਨਾਤੇ ਇਹ ਦੇਖਣਾ ਉਨ੍ਹਾਂ ਦਾ ਫਰਜ਼ ਹੈ ਕਿ ਦੇਸ਼ ਦਾ ਮਾਹੌਲ ਨਾ ਵਿਗੜੇ।
ਸੋਨੀਪਤ : ਫੈਕਟਰੀ 'ਚੋਂ ਸ਼ੱਕੀ ਹਾਲਾਤਾਂ 'ਚ 4 ਲਾਸ਼ਾਂ ਬਰਾਮਦ
NEXT STORY