ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) 26 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਨਗਰ ਨਿਗਮ (MCD) ਮੇਅਰ ਚੋਣਾਂ 'ਚ ਸ਼ੈਲੀ ਓਬਰਾਏ ਅਤੇ ਆਲੇ ਮੁਹੰਮਦ ਇਕਬਾਲ ਨੂੰ ਫਿਰ ਤੋਂ ਉਮੀਦਵਾਰ ਬਣਾਏਗੀ। ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਜੂਦਾ ਸਮੇਂ ਵਿਚ ਸ਼ੈਲੀ ਓਬਰਾਏ ਮੇਅਰ ਅਤੇ ਮੁਹੰਮਦ ਇਕਬਾਲ ਡਿਪਟੀ ਮੇਅਰ ਹਨ। ਸੰਜੇ ਸਿੰਘ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਾਜਪਾ ਪਾਰਟੀ ਨੇ ਪਹਿਲਾਂ ਵੀ ਮੇਅਰ ਚੋਣਾਂ 'ਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ 'ਆਪ' ਦੀ ਜਿੱਤ ਹੋਈ। ਉਨ੍ਹਾਂ ਕਿਹਾ ਕਿ ਅਸੀਂ ਮੇਅਰ ਅਹੁਦੇ ਲਈ ਸ਼ੈਲੀ ਓਬਰਾਏ ਅਤੇ ਆਲੇ ਮੁਹੰਮਦ ਇਕਬਾਲ ਨੂੰ ਡਿਪਟੀ ਮੇਅਰ ਉਮੀਦਵਾਰ ਬਣਾਵਾਂਗੇ। ਸਾਡੇ ਉਮੀਦਵਾਰ ਇਸ ਵਾਰ ਵੀ ਚੋਣ ਜਿੱਤਣਗੇ।
ਦੱਸ ਦੇਈਏ ਕਿ MCD 'ਚ ਹਰ ਵਿੱਤੀ ਸਾਲ ਦੇ ਅਖ਼ੀਰ ਮਗਰੋਂ ਨਵੇਂ ਸਿਰੇ ਤੋਂ ਮੇਅਰ ਚੋਣਾਂ ਹੁੰਦੀਆਂ ਹਨ। MCD ਵਿਚ ਪਹਿਲੇ ਸਾਲ ਲਈ ਮੇਅਰ ਦਾ ਅਹੁਦਾ ਮਹਿਲਾ ਲਈ ਰਾਖਵਾਂ ਰਹਿੰਦਾ ਹੈ, ਦੂਜੇ ਸਾਲ ਵਿਚ ਅਹੁਦਾ ਕਿਸੇ ਵਰਗ ਲਈ ਰਾਖਵਾਂ ਨਹੀਂ ਹੁੰਦਾ। ਤੀਜੇ ਸਾਲ ਰਾਖਵੀਂ ਸ਼੍ਰੇਣੀ ਦਾ ਵਿਅਕਤੀ ਹੀ ਚੋਣ ਲੜ ਸਕਦਾ ਹੈ ਅਤੇ ਹੋਰ ਦੋ ਸਾਲ ਕਿਸੇ ਵੀ ਵਰਗ ਦਾ ਵਿਅਕਤੀ ਚੋਣ ਲੜ ਸਕਦਾ ਹੈ।
ਤਿੰਨਾਂ ਨਗਰ ਨਿਗਮਾਂ ਨੂੰ MCD ਵਿਚ ਏਕੀਕ੍ਰਿਤ ਹੋਣ ਤੋਂ ਬਾਅਦ ਇਕ ਨਵੀਂ ਹੱਦਬੰਦੀ ਦੀ ਕਵਾਇਦ ਕੀਤੀ ਗਈ। ਜਿਸ ਨਾਲ 2012 ਤੱਕ ਵਾਰਡਾਂ ਦੀ ਕੁੱਲ ਗਿਣਤੀ 272 ਤੋਂ ਘਟਾ ਕੇ 250 ਹੋ ਗਈ। ਦਿੱਲੀ 'ਚ 4 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਈਆਂ ਸਨ। ਜਿਸ ਵਿਚ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਦਰਜ ਕੀਤੀ ਸੀ।
ਜੰਮੂ ਕਸ਼ਮੀਰ : ਰਿਆਸੀ 'ਚ ਲਿਥੀਅਮ ਕੱਢਣ ਦੀ ਪ੍ਰਕਿਰਿਆ ਸ਼ੁਰੂ, ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ
NEXT STORY