ਨਵੀਂ ਦਿੱਲੀ — ਹਥਿਆਰਬੰਦ ਫੌਜਾਂ ਵਿਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਨੇ ਇਕ ਮਹੱਤਵਪੂਰਨ ਫੈਸਲਾ ਲੈਂਦਿਆਂ ਮੈਡੀਕਲ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ 60 ਤੋਂ ਵਧਾ ਕੇ 65 ਸਾਲ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਅੱਜ ਇਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸੰਬੰਧੀ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਫੈਸਲੇ ਮਗਰੋਂ ਹਥਿਆਰਬੰਦ ਫੌਜਾਂ ਅਤੇ ਅਸਾਮ ਰਾਈਫਲਜ਼ ਦੇ ਜਨਰਲ ਡਿਊਟੀ ਮੈਡੀਕਲ ਅਧਿਕਾਰੀ ਅਤੇ ਮਾਹਿਰ ਮੈਡੀਕਲ ਅਧਿਕਾਰੀ ਹੁਣ 60 ਦੀ ਬਜਾਏ 65 ਸਾਲ ਦੀ ਉਮਰ ਵਿਚ ਰਿਟਾਇਰ ਹੋਣਗੇ। ਇਸ ਨਾਲ ਹਥਿਆਰਬੰਦ ਫੌਜਾਂ ਵਿਚ ਡਾਕਟਰਾਂ ਦੀ ਘਾਟ 'ਤੇ ਕੁਝ ਹੱਦ ਤਕ ਰੋਕ ਲੱਗੇਗੀ ਅਤੇ ਮਰੀਜ਼-ਡਾਕਟਰ ਅਨੁਪਾਤ ਵਿਚ ਸੁਧਾਰ ਦੇ ਨਾਲ ਉਨ੍ਹਾਂ ਦੀ ਦੇਖਭਾਲ ਵੀ ਵਧੇਗੀ।
ਦਿੱਲੀ 'ਚ ਮੈਕਡੋਨਾਲਡਜ਼ ਦੇ 43 ਰੈਸਟੋਰੈਂਟ ਬੰਦ ਹੋਣ ਨਾਲ ਨਹੀਂ ਪਵੇਗਾ ਬ੍ਰਾਂਡ 'ਤੇ ਅਸਰ
NEXT STORY