ਮਿਜ਼ੋਰਮ- ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਮਿਜ਼ੋਰਮ ਵਿਚ ਇਕ ਮੇਗਾ ਫੂਡ ਪਾਰਕ ਦਾ ਉਦਘਾਟਨ ਕੀਤਾ। ਕੁੱਲ 75 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਫੂਡ ਪਾਰਕ ਤੋਂ 25000 ਕਿਸਾਨਾਂ ਨੂੰ ਲਾਭ ਹੋਵੇਗਾ ਅਤੇ 5000 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਵਿਚ ਸਥਿਤ 55 ਏਕੜ ਵਿਚ ਫੈਲੇ ਇਸ ਫੂਡ ਪਾਰਕ ਨੂੰ ਜ਼ੋਰਮ ਫੂਡ ਪਾਰਕ ਲਿਮਿਟਡ ਵਲੋਂ ਪੇਸ਼ ਕੀਤਾ ਗਿਆ ਹੈ। ਇਹ ਸੂਬੇ ਵਿਚ ਚਲਾਇਆ ਜਾਣ ਵਾਲਾ ਪਹਿਲਾ ਮੇਗਾ ਫੂਡ ਪਾਰਕ ਹੈ। ਇਸ ਯੋਜਨਾ ਵਿਚ ਫੂਡ ਪਾਰਕ ਵਿਚ ਸਥਾਪਤ ਕੀਤੇ ਜਾਣ ਵਾਲੇ ਤਕਰੀਬਨ 30 ਪ੍ਰੋਸੈਸਿੰਗ ਯੂਨਿਟਾਂ ਤੋਂ ਲਗਭਗ 250 ਕਰੋੜ ਰੁਪਏ ਦਾ ਅੱਗੇ ਹੋਰ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ।
ਬੀਬੀ ਬਾਦਲ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿਚ ਉਨ੍ਹਾਂ ਦੇ ਮੰਤਰਾਲੇ ਵਲੋਂ ਮਿਜ਼ੋਰਮ ਲਈ 7 ਸਣੇ ਪੂਰੇ ਉੱਤਰੀ-ਪੂਰਬੀ ਖੇਤਰ ਲਈ 88 ਯੋਜਨਾਵਾਂ ਨੂੰ 1000 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ।
ਸਿੱਕਮ ਵਿਚ ਰਹੇਗੀ ਪੂਰੀ ਤਾਲਾਬੰਦੀ, ਸਾਰੇ ਵਪਾਰਕ ਅਦਾਰੇ ਵੀ ਰਹਿਣਗੇ ਬੰਦ
NEXT STORY