ਝੁੰਝਨੂ (ਬਿਊਰੋ)- ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂਕਿਹਾ ਕਿ ਮੈਨੂੰ ਵੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਕੇਤ ਮਿਲੇ ਸਨ ਅਤੇ ਚੁੱਪ ਰਹਿਣ ਲਈ ਕਿਹਾ ਗਿਆ ਸੀ ਪਰ ਜੋ ਵੀ ਮਹਿਸੂਸ ਹੋਵੇਗਾ, ਮੈਂ ਜ਼ਰੂਰ ਕਹਾਂਗਾ। ਮੈਨੂੰ ਸੰਕੇਤ ਦਿੱਤਾ ਗਿਆ ਸੀ ਕਿ ਜੇ ਮੈਂ ਸੱਚ ਬੋਲਣਾ ਬੰਦ ਕਰ ਦਿੰਦਾ ਹਾਂ ਤਾਂ ਮੈਨੂੰ ਉਪ ਰਾਸ਼ਟਰਪਤੀ ਬਣਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੈਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਅਜਿਹਾ ਨਹੀਂ ਕਰ ਸਕਦਾ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਗ੍ਰਿਫ਼ਤਾਰ
ਰਾਜਪਥ ਦਾ ਨਾਂ ਬਦਲਣ ਦੀ ਕੋਈ ਲੋੜ ਨਹੀਂ ਸੀ-
ਮਲਿਕ ਦਿੱਲੀ ਦੇ ਰਾਜਪਥ ਦਾ ਨਾਂ ਬਦਲਣ ’ਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨਾਮ ਬਦਲਣ ਦੀ ਕੋਈ ਲੋੜ ਨਹੀਂ ਸੀ। ਰਾਜਪਥ ਆਪਣੇ ਆਪ ਵਿਚ ਬਹੁਤ ਵਧੀਆ ਨਾਮ ਸੀ। ਸਭ ਨੂੰ ਪਤਾ ਸੀ ਪਰ ਹੁਣ ਬਦਲ ਦਿੱਤਾ ਗਿਆ ਹੈ। ਰਾਜਪਥ ਦਾ ਨਾਂ ਬਦਲਣਾ ਪ੍ਰਧਾਨ ਮੰਤਰੀ ਮੋਦੀ ਦੇ ਨਜ਼ਰੀਏ ’ਚ ਸਹੀ ਹੈ। ਰਾਜਪਥ ਬੋਲਣ ਅਤੇ ਕਹਿਣ ’ਚ ਬਿਲਕੁਲ ਸਹੀ ਹੈ। ਸਰਕਾਰ ਨੇ ਜੋ ਨਾਂ ‘ਕਰਤਵਯਪਥ’ ਰੱਖਿਆ ਹੈ, ਉਸ ਤੋਂ ਲੱਗਦਾ ਹੈ ਜਿਵੇਂ ਕੋਈ ਮੰਤਰ ਜਾਪ ਕਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਮੋਦੀ ਸਰਕਾਰ ਦੇ ਖਿਲਾਫ ਹਾਂ। ਮੈਂ ਮੋਦੀ ਦਾ ਸਮਰਥਕ ਹਾਂ। ਉਹ ਜੋ ਵੀ ਕਹਿੰਦੇ ਹਨ, ਉਸ ਦਾ ਸਮਰਥਨ ਕਰਦਾ ਹਾਂ।
ਇਹ ਵੀ ਪੜ੍ਹੋ- ਪੱਥਰ ਦਾ ਸਫ਼ਰ: 100 ਫੁੱਟ ਲੰਬਾ ਟਰੱਕ, 1665 ਕਿ.ਮੀ. ਦੀ ਦੂਰੀ, ਇੰਝ ਦਿੱਲੀ ਪੁੱਜਾ ਨੇਤਾਜੀ ਦਾ ਬੁੱਤ
ਮੈਨੂੰ ਨਹੀਂ ਲੱਗਦਾ ਕਿਸਾਨਾਂ ਨੂੰ MSP ਮਿਲੇਗੀ-
ਸੱਤਿਆਪਾਲ ਮਲਿਕ ਨੇ ਕਿਹਾ ਕਿ ਅੱਜ ਦੇਸ਼ ਵਿਚ ਕਿਸਾਨਾਂ ਦੀ ਆਮਦਨ ਘਟਦੀ ਜਾ ਰਹੀ ਹੈ। ਕਿਸਾਨਾਂ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਮਿਲਣੀ ਚਾਹੀਦੀ ਹੈ । ਮੈਨੂੰ ਨਹੀਂ ਲਗਦਾ ਕਿ ਕਿਸਾਨਾਂ ਨੂੰ ਐੱਮ.ਐੱਸ.ਪੀ. ਮਿਲੇਗੀ। ਉਨ੍ਹਾਂ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਕਿਸਾਨਾਂ ਨੂੰ ਅੰਦੋਲਨ ਕਰਨਾ ਪਵੇਗਾ। ਦੇਸ਼ ’ਚ ਪੈ ਰਹੇ ਛਾਪਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ’ਚ ਵੀ ਕਈ ਅਜਿਹੇ ਲੋਕ ਹਨ, ਜਿਨ੍ਹਾਂ ’ਤੇ ਛਾਪੇ ਪੈਣੇ ਚਾਹੀਦੇ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ’ਤੇ ਈ.ਡੀ. ਅਤੇ ਸੀ.ਬੀ.ਆਈ ਦੇ ਛਾਪਿਆਂ ਦੀ ਲੋੜ ਹੈ।
ਇਹ ਵੀ ਪੜ੍ਹੋ- ਜ਼ਿੰਦਾ ਹੋਣ ਦਾ ਸਬੂਤ ਦੇਣ ਲਈ 102 ਸਾਲਾ ਬਜ਼ੁਰਗ ਨੇ ਕੱਢੀ ਸੀ ਬਰਾਤ, 24 ਘੰਟੇ ’ਚ ਪੈਨਸ਼ਨ ਹੋਈ ਬਹਾਲ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਬਾਰੇ ਆਖੀ ਇਹ ਗੱਲ
ਕਾਂਗਰਸ ਵੱਲੋਂ ਚਲਾਈ ਜਾ ਰਹੀ ‘ਭਾਰਤ ਜੋੜੋ’ ਯਾਤਰਾ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਲਈ ਕੰਮ ਕਰ ਰਹੇ ਹਨ। ਰਾਹੁਲ ਗਾਂਧੀ ਇਕ ਨੌਜਵਾਨ ਆਗੂ ਹਨ। ਜੋ ਕੰਮ ਅੱਜ ਰਾਹੁਲ ਗਾਂਧੀ ਕਰ ਰਹੇ ਹਨ, ਕੋਈ ਵੀ ਆਗੂ ਨਹੀਂ ਕਰਦਾ। ਮੈਂ ਸੋਚਦਾ ਹਾਂ ਕਿ ਰਾਹੁਲ ਚੰਗਾ ਕੰਮ ਕਰ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਮੁੰਡੀ ਤੇ ਕਪਿਲ ਪੰਡਿਤ ਨੂੰ ਲਿਆਂਦਾ ਜਾ ਰਿਹਾ ਪੰਜਾਬ
NEXT STORY