ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਗਠਜੋੜ 'ਇੰਡੀਆ' ਦੀ ਅੱਜ ਨਵੀਂ ਦਿੱਲੀ 'ਚ ਹੋਣ ਵਾਲੀ ਬੈਠਕ 'ਚ ਉਨ੍ਹਾਂ ਦੇ ਨਿੱਜੀ ਕਾਰਨਾਂ ਕਰ ਕੇ ਸ਼ਾਮਲ ਨਹੀਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ,''ਮੈਂ ਸ਼ਾਇਦ ਨਾ ਜਾਵਾਂ, ਕਿਉਂਕਿ ਮੇਰੀ ਮਾਂ ਦੀ ਅੱਖ ਦੀ ਸਰਜਰੀ ਹੋਈ ਹੈ।''
ਵਿਰੋਧੀ ਗਠਜੋੜ ਦੇ ਸੀਨੀਅਰ ਨੇਤਾ ਲੋਕ ਸਭਾ ਚੋਣਾਂ 'ਚ ਆਪਣੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਅਤੇ ਨਤੀਜਿਆਂ ਦੇ ਮੱਦੇਨਜ਼ਰ ਰਣਨੀਤੀ ਬਣਾਉਣ ਲਈ ਦੁਪਹਿਰ ਬਾਅਦ ਰਾਸ਼ਟਰੀ ਰਾਜਧਾਨੀ 'ਚ ਬੈਠਕ ਕਰਨਗੇ। ਨੈਸ਼ਨਲ ਕਾਨਫਰੰਸ (ਨੇਕਾਂ) ਅਤੇ ਪੀ.ਡੀ.ਪੀ. ਦੋਹਾਂ ਨੂੰ 'ਇੰਡੀਆ' ਗਠਜੋੜ ਦੀ ਬੈਠਕ 'ਚ ਸੱਦਾ ਦਿੱਤਾ ਗਿਆ ਹੈ। ਨੇਕਾਂ ਪ੍ਰਧਾਨ ਫਾਰੂਕ ਅਬਦੁੱਲਾ ਸਵੇਰੇ ਸ਼੍ਰੀਨਗਰ ਤੋਂ ਨਵੀਂ ਦਿੱਲੀ ਰਵਾਨਾ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ : ਹਿਮਾਚਲ 'ਚ 5 ਵਜੇ ਤੱਕ 66.56 ਫ਼ੀਸਦੀ ਵੋਟਿੰਗ
NEXT STORY