ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਬੁੱਧਵਾਰ ਤੜਕੇ ਇਕ ਹਾਈਵੇਅ 'ਤੇ ਕਾਰ ਦੀ ਇਕ ਟਰੱਕ ਨਾਲ ਟੱਕਰ ਹੋ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 4ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਅੰਕਲੇਸ਼ਵਰ ਸ਼ਹਿਰ ਦੇ ਨੇੜੇ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਸਵੇਰੇ 3.30 ਵਜੇ ਵਾਪਰੀ। ਪਨੋਲੀ ਪੁਲਸ ਸਟੇਸ਼ਨ ਦੀ ਇੰਸਪੈਕਟਰ ਸ਼ਿਲਪਾ ਦੇਸਾਈ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਪਾਲਘਰ ਦੇ 7 ਲੋਕ ਅਜਮੇਰ ਤੋਂ ਉਰਸ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ ਅਤੇ ਸੂਰਤ ਵੱਲ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।
ਪੁਲਸ ਮੁਤਾਬਕ ਕਾਰ ਨੂੰ ਸਭ ਤੋਂ ਪਹਿਲਾਂ ਪਨੋਲੀ ਨੇੜੇ ਪੁਲ 'ਤੇ ਪਿੱਛੋਂ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਾਰ ਹੌਲੀ-ਹੌਲੀ ਅੱਗੇ ਜਾ ਰਹੇ ਇਕ ਹੋਰ ਟਰੱਕ ਨਾਲ ਟਕਰਾ ਗਈ। ਉਸ ਨੇ ਦੱਸਿਆ ਕਿ ਕਾਰ 'ਚ ਸਵਾਰ 3ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤਾਹਿਰ ਸ਼ੇਖ (32), ਅਯਾਨ (23) ਅਤੇ ਮੁਦੱਸਰ (26) ਵਜੋਂ ਹੋਈ ਹੈ। 4 ਜ਼ਖ਼ਮੀ ਵਿਅਕਤੀਆਂ ਨੂੰ ਸਰਕਾਰੀ ਸਹਾਇਤਾ, ਇਲਾਜ ਲਈ ਭਰੂਚ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਘਰ ਦੀ ਛੱਤ 'ਤੇ ਅਚਾਨਕ ਹੋਇਆ ਬੰਬ ਧਮਾਕਾ; ਦੋ ਬੱਚੇ ਗੰਭੀਰ ਜ਼ਖਮੀ, ਸਹਿਮੇ ਲੋਕ
NEXT STORY