ਰੁਦਰਪ੍ਰਯਾਗ- ਉਤਰਾਖੰਡ 'ਚ ਸ਼ਰਧਾਲੂਆਂ ਨੂੰ ਲੈ ਕੇ ਬਦਰੀਨਾਥ ਜਾ ਰਹੀ ਇਕ ਮਿੰਨੀ ਬੱਸ ਵੀਰਵਾਰ ਨੂੰ ਰੁਦਰਪ੍ਰਯਾਗ ਅਤੇ ਗੌਚਰ ਦੇ ਵਿਚਕਾਰ ਬੇਕਾਬੂ ਹੋ ਕੇ ਅਲਕਨੰਦਾ ਨਦੀ ਵਿਚ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਲਾਪਤਾ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7:30 ਵਜੇ ਰੁਦਰਪ੍ਰਯਾਗ ਅਤੇ ਗੌਚਰ ਦੇ ਵਿਚਕਾਰ ਘੋਲਤੀਰ ਪਿੰਡ ਨੇੜੇ ਵਾਪਰਿਆ। ਹਾਦਸੇ ਸਮੇਂ 31 ਯਾਤਰੀਆਂ ਦੀ ਸਮਰੱਥਾ ਵਾਲੀ ਮਿੰਨੀ ਬੱਸ ਵਿਚ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਸ਼ਰਧਾਲੂਆਂ ਅਤੇ ਡਰਾਈਵਰ ਸਮੇਤ ਕੁੱਲ 20 ਲੋਕ ਯਾਤਰਾ ਕਰ ਰਹੇ ਸਨ।
ਰੁਦਰਪ੍ਰਯਾਗ ਦੇ ਪੁਲਸ ਸੁਪਰਡੈਂਟ ਅਕਸ਼ੈ ਕੋਂਡੇ ਨੇ ਕਿਹਾ ਕਿ ਤਿੰਨ ਸ਼ਰਧਾਲੂਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਹਾਦਸੇ 'ਚ ਅੱਠ ਲੋਕ ਜ਼ਖਮੀ ਹਨ। ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਪੁਲਸ ਅਤੇ ਸੂਬਾ ਆਫ਼ਤ ਪ੍ਰਤੀਕਿਰਿਆ ਬਲ ਦੀ ਮਦਦ ਨਾਲ ਖੋਜ ਮੁਹਿੰਮ ਚਲਾਈ ਜਾ ਰਹੀ ਹੈ। ਬਚਾਅ ਟੀਮਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿਚ ਸਵਾਰ ਕੁਝ ਸ਼ਰਧਾਲੂ ਪਹਾੜੀ ਤੋਂ ਡਿੱਗ ਗਏ ਅਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ ਹੈ। ਕੁਝ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਰਿਸ਼ੀਕੇਸ਼ ਰੈਫਰ ਕਰ ਦਿੱਤਾ ਗਿਆ ਹੈ। ਨਦੀ ਦਾ ਤੇਜ਼ ਵਹਾਅ ਰਾਹਤ ਅਤੇ ਬਚਾਅ ਕਾਰਜਾਂ ਵਿਚ ਇਕ ਚੁਣੌਤੀ ਬਣਿਆ ਹੋਇਆ ਹੈ ਪਰ ਬਚਾਅ ਟੀਮਾਂ ਸ਼ਰਧਾਲੂਆਂ ਦੀ ਭਾਲ 'ਚ ਲਗਾਤਾਰ ਲੱਗੀਆਂ ਹੋਈਆਂ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਪੁਲਸ ਅਤੇ SDRF ਸਮੇਤ ਹੋਰ ਏਜੰਸੀਆਂ ਵਲੋਂ ਬਚਾਅ ਕਾਰਜ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਹਨ। ਧਾਮੀ ਨੇ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਨ। ਆਫ਼ਤ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਾਸੀ ਵਿਸ਼ਾਲ ਸੋਨੀ (42), ਗੌਰੀ ਸੋਨੀ (41) ਅਤੇ ਦਰਿਮੀ (17) ਵਾਸੀ ਸੂਰਤ ਗੁਜਰਾਤ ਵਜੋਂ ਹੋਈ ਹੈ। ਲਾਪਤਾ ਹੋਏ ਸ਼ਰਧਾਲੂਆਂ ਵਿਚ ਰਵੀ ਭਾਵਸਰ (28), ਸੰਜੇ ਸੋਨੀ (55), ਚੇਤਨਾ ਸੋਨੀ (52) ਅਤੇ ਸੁਸ਼ੀਲਾ ਸੋਨੀ (77) ਸਾਰੇ ਰਾਜਸਥਾਨ ਦੇ ਉਦੈਪੁਰ, ਮੌਲੀ ਸੋਨੀ (19) ਅਤੇ ਚੇਤਨਾ (12) ਸਾਰੇ ਗੁਜਰਾਤ ਦੇ, ਲਲਿਤ ਕੁਮਾਰ ਸੋਨੀ (48) ਸਾਰੇ ਰਾਜਸਥਾਨ ਦੇ ਗੋਗੁੰਡਾ ਅਤੇ ਅਸ਼ੋਕਟ, ਗੁਜਰਾਤ ਦੇ ਕਾਉਰੀ (48 ਸਾਲ) ਸ਼ਾਮਲ ਹਨ। ਜ਼ਖ਼ਮੀਆਂ ਦੀ ਪਛਾਣ ਦੀਪਿਕਾ ਸੋਨੀ (42) ਰਾਜਸਥਾਨ ਦੇ ਸਿਰੋਹੀ ਮੀਨਾ, ਹੇਮਲਤਾ ਸੋਨੀ (45) ਰਾਜਸਥਾਨ ਦੇ ਗੋਗੁੰਡਾ, ਈਸ਼ਵਰ ਸੋਨੀ (46) ਸਾਰੇ ਗੁਜਰਾਤ, ਭਾਵਨਾ ਈਸ਼ਵਰ (43), ਭਵਿਆ ਸੋਨੀ (7), ਅਮਿਤਾ ਸੋਨੀ (49) ਮਹਾਰਾਸ਼ਟਰ, ਪਾਰਥ ਸੋਨੀ (10) ਵਾਸੀ ਮਧਿਆ ਕੁਮਾਰ (10) ਡਰਾਈਵਰ ਮਧ ਕੁਮਾਰ ਰਾਜਗੜ੍ਹ (3) ਵਜੋਂ ਹੋਈ ਹੈ।
ਕੇਂਦਰ ਵੱਲੋਂ PLI ਯੋਜਨਾਵਾਂ ਤਹਿਤ 21,534 ਕਰੋੜ ਰੁਪਏ ਦੀ ਵੰਡ
NEXT STORY