ਪਟਨਾ (ਭਾਸ਼ਾ): ਪਟਨਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਰੇਤ ਮਾਈਨਿੰਗ ਮਾਫ਼ੀਆ ਦੇ ਗੁਰਗਿਆਂ ਦੇ ਕਥਿਤ ਹਮਲੇ ਵਿਚ ਇਕ ਮਹਿਲਾ ਮਾਈਨਿੰਗ ਇੰਸਪੈਕਟਰ ਸਮੇਤ ਮਾਈਨਿੰਗ ਵਿਭਾਗ ਦੇ 3 ਅਧਿਕਾਰੀ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਘਟਨਾ ਸਬੰਧੀ ਤਿੰਨ FIR ਦਰਜ ਕਰਨ ਤੋਂ ਬਾਅਦ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ 50 ਵਾਹਨ ਜ਼ਬਤ ਕੀਤੇ।
ਇਹ ਖ਼ਬਰ ਵੀ ਪੜ੍ਹੋ - ਤੇਜ਼ ਹਵਾਵਾਂ ਤੋਂ ਬਚਣ ਲਈ ਹੋਰਡਿੰਗ ਪਿੱਛੇ ਲਿਆ ਸਹਾਰਾ ਬਣਿਆ ਮੌਤ ਦਾ ਸਬੱਬ, 5 ਲੋਕਾਂ ਨੇ ਗੁਆਈ ਜਾਨ
ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ, "ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਟੀਮ ਬਿਹਟਾ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਦੀ ਜਾਂਚ ਲਈ ਆਪਣੀ ਮੁਹਿੰਮ ਤਹਿਤ ਨਿਰੀਖਣ ਅਤੇ ਤਲਾਸ਼ੀ ਲਈ ਗਈ ਸੀ। ਜਦੋਂ ਉਹ ਕੋਈਲਵਰ ਪੁਲ਼ ਨੇੜੇ ਪਹੁੰਚੇ ਤਾਂ ਅਸਮਾਜਿਕ ਅਨਸਰਾਂ ਨੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। ਜਿਉਂ ਹੀ ਮੁਲਜ਼ਮਾਂ ਨੇ ਉਨ੍ਹਾਂ 'ਤੇ ਪਥਰਾਅ ਸ਼ੁਰੂ ਕੀਤਾ, ਆਮਿਆ ਕੁਮਾਰੀ ਡਿੱਗ ਗਈ ਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ।"
ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ
ਬਿਆਨ ਵਿਚ ਕਿਹਾ ਗਿਆ ਹੈ ਕਿ ਮਾਈਨਿੰਗ ਵਿਭਾਗ ਦੇ ਜ਼ਖ਼ਮੀ ਅਧਿਕਾਰੀਆਂ ਵਿਚ ਕੁਮਾਰ ਗੌਰਵ (ਜ਼ਿਲ੍ਹਾ ਮਾਈਨਿੰਗ ਅਫ਼ਸਰ), ਆਮਿਆ ਕੁਮਾਰੀ (ਮਹਿਲਾ ਮਾਈਨਿੰਗ ਇੰਸਪੈਕਟਰ) ਅਤੇ ਸਈਅਦ ਫਰਹੀਨ (ਮਾਈਨਿੰਗ ਇੰਸਪੈਕਟਰ) ਸ਼ਾਮਲ ਹਨ। ਤਿੰਨਾਂ ਜ਼ਖ਼ਮੀਆਂ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ। ਬਿਹਟਾ ਵਿਚ ਜ਼ਿਲ੍ਹਾ ਮਾਈਨਿੰਗ ਅਫ਼ਸਰ, ਜ਼ਿਲ੍ਹਾ ਆਵਾਜਾਈ ਅਫ਼ਸਰ ਤੇ ਵਧੀਕ ਉਪ ਮੰਡਲ ਮੈਜਿਸਟ੍ਰੇਟ ਦਾਨਾਪੁਰ ਦੀ ਅਗਵਾਈ ਵਿਚ ਸੋਮਵਾਰ ਨੂੰ ਓਵਰਲੋਡਿੰਗ, ਵਾਹਨਾਂ ਦੀ ਨਾਜਾਇਜ਼ ਆਵਾਜਾਈ ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਵਿਚ MVI, ESI ਸਮੇਤ ਆਵਾਜਾਈ ਤੇ ਮਾਈਨਿੰਗ ਵਿਭਾਗ ਦੀ ਪੂਰੀ ਟੀਮ ਲੱਗੀ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ
ਪਟਨਾ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਘਟਨਾ ਨਾਲ ਜੁੜੇ ਲੋਕਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਪਟਨਾ ਦੇ ਐੱਸ.ਐੱਸ.ਪੀ. ਰਾਜੀਵ ਮਿਸ਼ਰਾ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਪੁਲਸ ਛੇਤੀ ਹੀ ਇਸ ਘਟਨਾ ਦੇ ਮਾਸਟਰਮਾਈਂਡ ਨੂੰ ਕਾਬੂ ਕਰ ਲਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੇਜ਼ ਹਵਾਵਾਂ ਤੋਂ ਬਚਣ ਲਈ ਹੋਰਡਿੰਗ ਪਿੱਛੇ ਲਿਆ ਸਹਾਰਾ ਬਣਿਆ ਮੌਤ ਦਾ ਸਬੱਬ, 5 ਲੋਕਾਂ ਨੇ ਗੁਆਈ ਜਾਨ
NEXT STORY