ਮਹਾਰਾਸ਼ਟਰ - ਮਹਾਰਾਸ਼ਟਰ ਸਰਕਾਰ 'ਚ ਮੰਤਰੀ ਜਿਤੇਂਦਰ ਅਵਹਾੜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹਾਲ ਹੀ 'ਚ ਜਿਤੇਂਦਰ ਅਵਹਾੜ ਦੇ 14 ਨਿਜੀ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ 14 ਸਟਾਫ 'ਚੋਂ 5 ਪੁਲਸ ਕਾਂਸਟੇਬਲ ਸਨ, ਜੋ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਹਨ, ਜਦੋਂ ਕਿ ਬਾਕੀ 9 ਲੋਕਾਂ 'ਚ ਉਨ੍ਹਾਂ ਦੇ ਨਿਜੀ ਸਟਾਫ, ਘਰ ਦੇ ਨੌਕਰ ਅਤੇ ਪਾਰਟੀ ਦੇ ਕਰਮਚਾਰੀ ਸ਼ਾਮਲ ਹਨ। ਇਸ ਤੋਂ ਬਾਅਦ ਮੰਤਰੀ ਜਿਤੇਂਦਰ ਅਵਹਾੜ ਆਪਣੇ ਆਪ ਵੀ ਕੁਆਰੰਟੀਨ ਹੋ ਗਏ ਸਨ।
ਐਨ.ਸੀ.ਪੀ. ਨੇਤਾ ਜਿਤੇਂਦਰ ਅਵਹਾੜ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਇੱਕ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਏ ਸਨ ਜੋ ਬਾਅਦ 'ਚ ਕੋਰੋਨਾ ਪਾਜ਼ੀਟਿਵ ਨਿਕਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁਆਰੰਟੀਨ 'ਚ ਜਾਣ ਦਾ ਐਲਾਨ ਕੀਤਾ ਸੀ। ਜਿਤੇਂਦਰ ਅਵਹਾੜ ਠਾਣੇ ਜ਼ਿਲ੍ਹੇ ਦੇ ਕਾਲਵਾ-ਮੁੰਬਰਾ ਵਿਧਾਨ ਸਭਾ ਦੀ ਅਗਵਾਈ ਕਰਦੇ ਹਨ, ਪਿਛਲੇ ਕੁੱਝ ਹਫ਼ਤੇ 'ਚ ਇਸ ਇਲਾਕੇ ਤੋਂ ਕਈ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਸਿਹਤ ਕਰਮੀਆਂ 'ਤੇ ਹਮਲਾ ਕਰਨ ਵਾਲੇ ਹੁਣ ਜ਼ਿੰਦਗੀ ਭਰ ਪਛਤਾਉਣਗੇ
NEXT STORY