ਜੈਤੋ (ਰਘੁਨੰਦਨ ਪਰਾਸ਼ਰ)-ਸੱਭਿਆਚਾਰਕ ਮੰਤਰਾਲੇ ਨੇ ਐਤਵਾਰ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਗੌਰਵਮਈ ਇਤਿਹਾਸ ਦਾ ਉਤਸਵ ਮਨਾਉਣ ਲਈ ਭਾਰਤ ਸਰਕਾਰ ਦੀ ਇਕ ਪਹਿਲ ਹੈ। ਸਮਾਰੋਹ ਦੇ ਹਿੱਸੇ ਵਜੋਂ ਸੱਭਿਆਚਾਰਕ ਮੰਤਰਾਲਾ 24 ਜਨਵਰੀ ਨੂੰ ਇਕ ਰੰਗੋਲੀ ਬਣਾਉਣ ਦਾ ਪ੍ਰੋਗਰਾਮ 'ਉਮੰਗ ਰੰਗੋਲੀ ਉਤਸਵ' ਆਯੋਜਿਤ ਕਰੇਗਾ। ਇਸ ਦਿਨ ਨੂੰ ਹਰ ਸਾਲ ‘ਰਾਸ਼ਟਰੀ ਬਾਲੜੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਗਮ ਤਹਿਤ ਇਕ ਦੇਸ਼ ਵਿਆਪੀ ਪ੍ਰੋਗਰਾਮ ਵਜੋਂ ਬੱਚੀਆਂ ਲਈ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਆਯੋਜਨ ’ਚ ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਹਿੱਸਾ ਲੈਣ ਵਾਲੀਆਂ ਟੀਮਾਂ ਦੇਸ਼ ਦੀਆਂ ਮਹਿਲਾ ਸੁਤੰਤਰਤਾ ਸੈਨਾਨੀਆਂ ਜਾਂ ਔਰਤਾਂ ਦੇ ਰੋਲ ਮਾਡਲ ਦੇ ਨਾਂ ’ਤੇ ਸੜਕਾਂ ਅਤੇ ਚੌਰਾਹਿਆਂ ’ਤੇ ਲੱਗਭਗ ਇਕ ਕਿਲੋਮੀਟਰ ਲੰਬੀ ਰੰਗੋਲੀ ਸਜਾਉਣਗੀਆਂ। ਦੇਸ਼ ਭਰ ’ਚ 50 ਤੋਂ ਵੱਧ ਥਾਵਾਂ ’ਤੇ ਰੰਗੋਲੀ ਦੀ ਸਜਾਵਟ ਕੀਤੀ ਜਾ ਰਹੀ ਹੈ। ਇਹ ਆਯੋਜਨ ‘ਬਾਲੜੀ ਦਿਵਸ’ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਦਾ ਇਕ ਸ਼ਾਨਦਾਰ ਮੌਕਾ ਹੋਵੇਗਾ।
'3 ਇਡੀਅਟਸ' ਦੇ ਰੈਂਚੋ ਸਕੂਲ ਨੂੰ 20 ਸਾਲ ਬਾਅਦ ਹੁਣ CBSE ਤੋਂ ਮਾਨਤਾ ਮਿਲਣ ਦੀ ਉਮੀਦ
NEXT STORY