ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 4 ਸਾਲ ਦੀ ਇਕ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਮਾਸੂਮ ਡਰੀ ਅਤੇ ਸਹਿਮੀ ਹੋਈ ਹੈ ਅਤੇ ਪੁਲਸ ਨੂੰ ਕੁਝ ਵੀ ਦੱਸਣ ਦੀ ਹਾਲਤ 'ਚ ਨਹੀਂ ਹੈ। ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਸ਼ਿਮਲਾ ਦੇ ਸਦਰ ਥਾਣੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤਾਂ ਨੂੰ ਪ੍ਰਾਈਵੇਟ ਪਾਰਟ 'ਚ ਤੇਜ਼ ਦਰਦ ਹੋਣ 'ਤੇ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਦੋਂ ਉਸਦਾ ਚੈੱਕਅਪ ਕੀਤਾ ਤਾਂ ਉਨ੍ਹਾਂ ਦੇ ਵੀ ਹੋਸ਼ ਉਡ ਗਏ। ਉਨ੍ਹਾਂ ਪੀੜਤਾ ਨਾਲ ਜਬਰ-ਜ਼ਿਨਾਹ ਹੋਣ ਦੀ ਗੱਲ ਆਖੀ। ਇਸ 'ਤੇ ਪੀੜਤਾ ਦੇ ਪਿਤਾ ਨੇ ਤੁਰੰਤ ਹੀ ਸਦਰ ਪੁਲਸ ਥਾਣੇ 'ਚ ਜਾ ਕੇ ਮਾਮਲਾ ਦਰਜ ਕਰਵਾਇਆ।
ਦੱਸਿਆ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਨੇ ਪੀੜਤਾ ਨੂੰ ਕੁਝ ਦਿਨ ਪਹਿਲਾਂ ਸ਼ਿਮਲਾ ਦੇ ਇਕ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਸੀ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਜੇ ਤੱਕ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਓਧਰ ਐੱਸ.ਪੀ ਸ਼ਿਮਲਾ ਸੰਜੀਵ ਗਾਂਧੀ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾ ਲਿਆ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ, ਜਲਦ ਹੀ ਦੋਸ਼ੀ ਸੀਖਾਂ ਦੇ ਪਿੱਛੇ ਹੋਣਗੇ।
ED ਵਲੋਂ ਜਾਰੀ ਸੰਮਨ ਦੀ ਅਣਦੇਖੀ ਮਾਮਲੇ 'ਚ ਕੋਰਟ ਨੇ ਕੇਜਰੀਵਾਲ ਨੂੰ ਜਵਾਬ ਦਾਖ਼ਲ ਕਰਨ ਲਈ ਦਿੱਤਾ ਸਮਾਂ
NEXT STORY