ਨਵੀਂ ਦਿੱਲੀ (ਭਾਸ਼ਾ) – ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਸਾਲ 2023 ਲਈ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਂ ਕੀਤਾ ਹੈ। ਇਸ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇਬਾਜ਼ੀ ਵਿਚ ਉਨ੍ਹਾਂ ਦੀ ਦੇਸ਼ ਦੀ ਇਹ ਪਹਿਲੀ ਜਿੱਤ ਹੈ।

ਮਿਸ ਯੂਨੀਵਰਸ ਮੁਕਾਬਲੇਬਾਜ਼ੀ ਦਾ 72ਵਾਂ ਸੀਜ਼ਨ ਸ਼ਨੀਵਾਰ ਰਾਤ ਅਲ ਸਲਵਾਡੋਰ ਦੇ ਸੈਨ ਸਲਵਾਡੋਰ ਵਿਚ ਜੋਸ ਏਡੋਲਫੋ ਪਿਨੇਡਾ ਏਰੀਨਾ ਵਿਚ ਆਯੋਜਿਤ ਕੀਤਾ ਗਿਆ ਸੀ।

ਇਸ ਪ੍ਰੋਗਰਾਮ ਵਿਚ ਮਿਸ ਥਾਈਲੈਂਡ ਐਂਟੋਨੀਓ ਪੋਰਸਿਲਡ ਪਹਿਲੀ ਰਨਰ-ਅਪ ਅਤੇ ਮਿਸ ਆਸਟ੍ਰੇਲੀਆ ਮੋਰਯਾ ਵਿਲਸਨ ਦੂਜੀ ਰਨਰ-ਅਪ ਰਹੀਆਂ।

ਮਿਸ ਯੂਨੀਵਰਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਪੇਜ ’ਤੇ ਇਹ ਜਾਣਕਾਰੀ ਸਾਂਝੀ ਕੀਤੀ।

ਮਿਸ ਯੂਨੀਵਰਸ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਪੋਸਟ ਕੀਤਾ,‘‘ਮਿਸ ਯੂਨੀਵਰਸ 2023 ਸ਼ੇਨਿਸ ਪਲਾਸਿਓਸ ਹੈ।

ਪਲਾਸਿਓਸ ਨੂੰ ਅਮਰੀਕਾ ਦੀ ਆਰ. ਬੋਨੀ ਗੈਬ੍ਰੀਅਲ ਨੇ ਤਾਜ ਪਹਿਨਾਇਆ, ਜਿਨ੍ਹਾਂ ਨੇ ਸਾਲ 2022 ਦਾ ਮਿਸ ਯੂਨੀਵਰਸ ਖਿਤਾਬ ਜਿੱਤਿਆ ਸੀ।

ਭਾਰਤ ਦੀ ਸ਼ਵੇਤਾ ਸ਼ਾਰਦਾ ਚੋਟੀ ਦੇ 20 ਪ੍ਰਤੀਯੋਗੀਆਂ ਦੀ ਸੂਚੀ ’ਚ ਥਾਂ ਬਣਾਉਣ ’ਚ ਸਫਲ ਰਹੀ।


ਫਲੈਟ ’ਚੋਂ ਇਕੋ ਪਰਿਵਾਰ ਦੇ 4 ਜੀਆਂ ਦੀਆਂ ਸੜੀਆਂ-ਗਲੀਆਂ ਲਾਸ਼ਾਂ ਬਰਾਮਦ
NEXT STORY