ਕੋਲਕਾਤਾ— ਗਰੀਬੀ ਕਾਰਨ ਦੂਜੀ ਜਮਾਤ ਤੋਂ ਬਾਅਦ ਪੜ੍ਹਾਈ ਨਾ ਕਰ ਪਾਉਣ ਵਾਲੇ ਗਾਜੀ ਜਲਾਲੁਦੀਨ ਅੱਜ ਸੁੰਦਰਬਨ ਇਲਾਕੇ 'ਚ ਆਪਣੇ ਤਿੰਨ ਸਕੂਲ ਚੱਲਾ ਰਹੇ ਹਨ, ਜਿਨ੍ਹਾਂ 'ਚ ਉਹ ਗਰੀਬ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ। ਇਸ ਤੋਂ ਇਲਾਵਾ ਉਹ ਇਕ ਅਨਾਥ ਆਸ਼ਰਮ ਵੀ ਚੱਲਾ ਰਹੇ ਹਨ। ਦੂਜੀ ਜਮਾਤ 'ਚ ਸਭ ਤੋਂ ਵਧ ਨੰਬਰ ਲਿਆਉਣ ਵਾਲੇ ਜਲਾਲੁਦੀਨ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਅੱਗੇ ਦੀ ਪੜ੍ਹਾਈ ਨਹੀਂ ਕਰ ਸਕੇ, ਸ਼ਾਇਦ ਇਹੀ ਕਾਰਨ ਹੈ ਕਿ ਉਹ ਹੁਣ ਕਿਸੇ ਹੋਰ ਨੂੰ ਪੜ੍ਹਾਈ ਤੋਂ ਦੂਰ ਹੁੰਦੇ ਨਹੀਂ ਦੇਖਣਾ ਚਾਹੁੰਦੇ ਹਨ। ਪੇਸ਼ੇ ਤੋਂ ਟੈਕਸੀ ਡਰਾਈਵਰ ਜਲਾਲੁਦੀਨ ਦੇ ਸਕੂਲ 'ਚ 26 ਟੀਚਰ ਪੜ੍ਹਾਉਂਦੇ ਹਨ ਅਤੇ 500 ਤੋਂ ਵਧ ਬੱਚੇ ਪੜ੍ਹਾਈ ਕਰਦੇ ਹਨ। ਗਾਜੀ ਖੁਦ ਇਕ ਕਮਰੇ ਦੇ ਘਰ 'ਚ ਰਹਿੰਦੇ ਹਨ ਅਤੇ ਆਪਣੀ ਕਮਾਈ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਖਾਣ-ਪੀਣ 'ਤੇ ਖਰਚ ਕਰਦੇ ਹਨ। ਜਲਾਲੁਦੀਨ ਦੱਸਦੇ ਹਨ ਕਿ ਉਹ ਸ਼ੁਰੂ 'ਚ ਭੀਖ ਮੰਗਣ ਲੱਗੇ ਸਨ। ਉਹ ਕਹਿੰਦੇ ਹਨ,''ਮੈਨੂੰ ਭੀਖ ਮੰਗਣ 'ਚ ਸ਼ਰਮ ਆਉਂਦੀ ਸੀ ਪਰ ਭੁੱਖ ਦੇ ਅੱਗੇ ਮੈਂ ਮਜ਼ਬੂਰ ਸੀ। ਕੁਝ ਦਿਨਾਂ ਬਾਅਦ ਮੈਂ ਐਂਟਲੀ ਮਾਰਕੀਟ 'ਚ ਰਿਕਸ਼ਾ ਚਲਾਉਣ ਲੱਗਾ। ਇਸ ਤੋਂ ਪਹਿਲਾਂ ਕੁਝ ਦਿਨ ਟੈਕਸੀ ਸਾਫ਼ ਕਰਨ ਦਾ ਵੀ ਕੰਮ ਕੀਤਾ।''
ਜਲਾਲੁਦੀਨ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਅਤੇ ਫਿਰ ਵੀ ਉਹ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਭੋਜਨ ਦੇ ਰਹੇ ਹਨ। ਉਨ੍ਹਾਂ ਦੇ ਕਈ ਯਾਤਰੀਆਂ ਨੇ ਵੀ ਸਕੂਲ ਬਣਾਉਣ ਅਤੇ ਅਧਿਆਪਕਾਂ ਦੀ ਤਨਖਾਹ ਦੇਣ 'ਚ ਮਦਦ ਕੀਤੀ। ਉਹ ਕਹਿੰਦੇ ਹਨ,''ਮੈਂ ਸਿੱਖਿਅਤ ਨਹੀਂ ਹਾਂ, ਇਸ ਲਈ ਮੈਂ ਸਰਕਾਰ ਕੋਲ ਜਾਣ ਤੋਂ ਡਰਦਾ ਹਾਂ। ਮੈਂ ਮੰਤਰੀਆਂ ਤੋਂ ਵਧ ਉਨ੍ਹਾਂ ਦੇ ਕਮਰੇ ਦੇ ਬਾਹਰ ਬੈਠਣ ਵਾਲਿਆਂ ਤੋਂ ਡਰਦਾ ਹਾਂ। ਉਹ ਬਹੁਤ ਝੂਠ ਬੋਲਦੇ ਹਨ।'' ਇਸ ਤੋਂ ਪਹਿਲਾਂ ਗਾਜੀ ਨੇ ਇਕ ਮੰਤਰੀ ਤੋਂ ਆਪਣੇ ਸਕੂਲ ਤੱਕ ਦੀ ਸੜਕ ਬਣਵਾਉਣ ਦੀ ਮੰਗ ਵੀ ਕੀਤੀ ਸੀ। ਜਲਾਲੁਦੀਨ ਦੀ ਪਤਨੀ ਤਸਲੀਮਾ ਬੀਬੀ ਕਹਿੰਦੀ ਹੈ,''ਪਹਿਲਾਂ ਮੈਂ ਇਸ ਸਭ ਤੋਂ ਅੱਕ ਜਾਂਦੀ ਸੀ। ਇਕ ਸਮਾਂ ਅਜਿਹਾ ਸੀ, ਜਦੋਂ ਅਸੀਂ ਆਪਣੇ ਚਾਰੇ ਬੱਚਿਆਂ ਤੱਕ ਨੂੰ ਨਹੀਂ ਖੁਆ ਪਾ ਰਹੇ ਸੀ, ਉਦੋਂ ਵੀ ਗਾਜੀ ਆਪਣੇ ਪੈਸੇ ਦੂਜਿਆਂ ਬੱਚਿਆਂ 'ਤੇ ਖਰਚ ਕਰ ਰਹੇ ਸਨ। ਜਿਸ ਦਿਨ ਮੈਂ ਸਕੂਲ ਗਈ, ਮੇਰੇ ਵਿਚਾਰ ਬਦਲ ਗਏ। ਹੁਣ ਸਕੂਲ 'ਚ 4-5 ਦਿਨ ਜ਼ਰੂਰ ਬਿਤਾਉਂਦੀ ਹਾਂ।''
ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਮੋਰਚਾ ਬਣਾਉਣ ਲਈ ਦਿੱਲੀ 'ਚ ਡਟੀ ਮਮਤਾ
NEXT STORY