ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜਾਰੀ ਨਕਸਲ ਵਿਰੋਧੀ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਨੇ 15 ਤੋਂ ਵੱਧ ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰੇਗੁੱਟਾ ਦੀਆਂ ਪਹਾੜੀਆਂ ਅਤੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ 'ਤੇ ਸਥਿਤ ਪਹਾੜੀਆਂ 'ਚ 21 ਅਪ੍ਰੈਲ ਨੂੰ 'ਮਿਸ਼ਨ ਸੰਕਲਪ' ਨਾਂ ਨਾਲ ਮੁਹਿੰਮ ਸ਼ੁਰੂ ਕੀਤੀ ਗਈ, ਜਿਸ 'ਚ ਲਗਭਗ 24 ਹਜ਼ਾਰ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਅਧੀਨ ਅੱਜ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ 15 ਤੋਂ ਵੱਧ ਨਕਸਲੀ ਢੇਰ ਕਰ ਦਿੱਤੇ ਗਏ। ਪੁਲਸ ਅਧਿਕਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਇਕ ਵਰਦੀਧਾਰੀ ਮਹਿਲਾ ਨਕਸਲੀ ਨੂੰ ਮਾਰ ਦਿੱਤਾ ਸੀ ਅਤੇ ਹਾਦਸੇ ਵਾਲੀ ਜਗ੍ਹਾ ਤੋਂ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤੇ ਸਨ। ਉੱਥੇ ਹੀ 24 ਅਪ੍ਰੈਲ ਨੂੰ ਤਿੰਨ ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਦੱਖਣ ਪੱਛਮ ਸਰਹੱਦੀ ਖੇਤਰ ਦੇ ਜੰਗਲ 'ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਫ਼ੋਰਸ ਦੇ ਜਵਾਨ ਨੂੰ ਨਕਸਲ ਵਿਰੋਧੀ ਮੁਹਿੰਮ 'ਤੇ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਸਤਰ ਖੇਤਰ 'ਚ ਸ਼ੁਰੂ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਨਕਸਲ ਵਿਰੋਧੀ ਮੁਹਿੰਮਾਂ 'ਚੋਂ ਇਕ ਇਸ ਮੁਹਿੰਮ 'ਚ ਜ਼ਿਲ੍ਹਾ ਰਿਜ਼ਰਵ ਗਾਰਡ, ਬਸਤਰ ਫਾਈਟਰਜ਼ ਅਤੇ ਛੱਤੀਸਗੜ੍ਹ ਪੁਲਸ ਦੇ ਐੱਸਟੀਐੱਫ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਅਤੇ ਕਮਾਂਡੋ ਬਟਾਲੀਅਨ ਫਾਰ ਰੇਸੋਲਿਊਟ ਐਕਸ਼ਨ (ਕੋਬਰਾ) ਦੇ ਜਵਾਨਾਂ ਸਮੇਤ ਵੱਖ-ਵੱਖ ਇਕਾਈਆਂ ਦੇ ਜਵਾਨ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਅੰਤਰਰਾਜੀ ਸਰਹੱਦ 'ਤੇ ਬੀਜਾਪੁਰ (ਛੱਤੀਸਗੜ੍ਹ ਅਤੇ ਮੁਲੁਗੂ ਤੇ ਭਦ੍ਰਾਦ੍ਰੀ-ਕੋਠਾਗੁਡੇਮ (ਤੇਲੰਗਾਨ) ਦੇ ਦੋਵੇਂ ਪਾਸਿਓਂ ਲਗਭਗ 800 ਵਰਗ ਕਿਲੋਮੀਟਰ ਦੇ ਖੇਤਰ 'ਚ ਫੈਲੇ ਤੰਗ ਇਲਾਕੇ ਅਤੇ ਸੰਘਣੇ ਜੰਗਲ 'ਚ ਜਾਰੀ ਹੈ। ਇਹ ਸਥਾਨ ਰਾਜਧਾਨੀ ਰਾਏਪੁਰ ਤੋਂ 450 ਕਿਲੋਮੀਟਰ ਦੂਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਚੁਣਿਆ 'ਆਪਰੇਸ਼ਨ ਸਿੰਦੂਰ' ਨਾਂ, ਜਾਣੋ ਕੀ ਰਹੀ ਵਜ੍ਹਾ
NEXT STORY