ਨਵੀਂ ਦਿੱਲੀ — ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਆਟੇ ਬਾਰੇ ਇਕ ਖਬਰ ਵਾਇਰਲ ਹੋ ਰਹੀ ਹੈ ਕਿ ਆਟੇ ਵਿਚ ਪਲਾਸਟਿਕ ਮਿਲਾਇਆ ਜਾ ਰਿਹਾ ਹੈ। ਇਕ ਵੀਡੀਓ ਵਿਚ ਵੀ ਦਿਖਾਇਆ ਜਾ ਰਿਹਾ ਹੈ ਕਿ ਆਟੇ ਨੂੰ ਗੁੰਨਣ ਤੋਂ ਬਾਅਦ ਆਟਾ ਪਲਾਸਟਿਕ ਦੀ ਤਰ੍ਹਾਂ ਖਿਚਣ ਲੱਗਦਾ ਹੈ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਸਮੇਤ ਕਈ ਇਲਾਕਿਆਂ ਵਿਚ ਛਾਪੇਮਾਰੀ ਕਰਕੇ ਜਾਂਚ ਕਰਨ ਲਈ ਆਟੇ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਖਾਸਤੌਰ 'ਤੇ ਆਸ਼ੀਰਵਾਦ ਅਤੇ ਸ਼ਕਤੀਭੋਗ ਬ੍ਰਾਂਡ ਦੇ ਆਟੇ ਬਾਰੇ ਲੋਕ ਸ਼ਿਕਾਇਤ ਕਰ ਰਹੇ ਹਨ।
ਆਸ਼ੀਰਵਾਦ ਆਟਾ ਬਣਾਉਣ ਵਾਲੀ ਕੰਪਨੀ ਦੇ ਮੁਖੀ ਹੇਮੰਤ ਮਲਿਕ ਨੇ ਦੱਸਿਆ ਕਿ ਕਣਕ ਵਿਚ ਕੁਦਰਤੀ ਤੌਰ 'ਤੇ ਗਲੂਟੇਨ ਨਾਮ ਦਾ ਪ੍ਰੋਟੀਨ ਹੁੰਦਾ ਹੈ। ਫੂਡ ਰੇਗੂਲੇਟਰ ਐੱਫ.ਐੱਸ.ਐੱਸ.ਏ.ਆਈ. ਦਾ ਨੀਯਮ ਹੈ ਕਿ ਆਟੇ ਵਿਚ ਘੱਟੋ-ਘੱਟ 6 ਫੀਸਦੀ ਗਲੂਟੇਨ ਹੋਣਾ ਚਾਹੀਦਾ ਹੈ। ਮਾਈਕ੍ਰੋਕੇਮ ਸਿਲਿਕਰ ਦੀ ਦਸੰਬਰ ਦੀ ਰਿਪੋਰਟ ਦੱਸਦੀ ਹੈ ਕਿ ਆਸ਼ੀਰਵਾਦ ਆਟੇ ਵਿਚ 10.4%, ਪਿਲਸਬਰੀ ਵਿਚ 9%, ਸਿਲਵਰ ਕਵਾਇਨ ਵਿਚ 9.7%, ਅਤੇ ਪਤੰਜਲੀ ਬ੍ਰਾਂਡ ਦੇ ਆਟੇ ਵਿਚ 10.3% ਗਲੂਟੇਨ ਹੁੰਦਾ ਹੈ। ਭਾਰਤੀ ਕਣਕ ਅਤੇ ਜੌਂ ਕਮੇਟੀ ਦੇ ਸਾਬਕਾ ਡਾਇਰੈਕਟਰ ਜੇ.ਪੀ. ਟੰਡਨ ਨੇ ਵੀ ਇਨ੍ਹਾਂ ਖਬਰਾਂ ਨੂੰ ਗਲਤ ਕਿਹਾ ਅਤੇ ਦੱਸਿਆ ਕਿ ਜੇਕਰ ਆਟੇ ਵਿਚ ਗਲੂਟੇਨ ਨਹੀਂ ਬਣਦਾ ਤਾਂ ਇਸ ਦਾ ਮਤਲਬ ਹੈ ਕਿ ਆਟਾ ਖਰਾਬ ਹੈ।
- ਵਧੀਆ ਕਿਸਮ ਦੇ ਆਟੇ ਵਿਚ 8 ਤੋਂ 10 ਫੀਸਦੀ ਤੱਕ ਗਲੂਟੇਨ ਹੁੰਦਾ ਹੈ।
- ਆਟੇ ਵਿਚ ਪਾਣੀ ਮਿਲਾਉਣ 'ਤੇ ਗਲੂਟੇਨ ਦੇ ਕਾਰਨ ਹੀ ਆਟੇ ਦਾ ਪੇੜਾ ਬਣਦਾ ਹੈ।
- 100 ਰੁਪਏ ਕਿਲੋ ਵਾਲੇ ਪਲਾਸਟਿਕ ਨੂੰ ਆਟੇ ਵਿਚ ਮਿਲਾਉਣ ਦੀ ਗੱਲ ਬੇਬੁਨਿਆਦ ਹੈ।
ਮਹਿਲਾ ਡਾਕਟਰ ਨੇ ਤਲਾਕ ਦੇ ਬਾਅਦ 45 ਲੱਖ ਸਵੱਛਤਾ ਮੁਹਿੰਮ ਨੂੰ ਕੀਤੇ ਦਾਨ
NEXT STORY