ਬਰਹਾਮਪੁਰ– ਓਡੀਸ਼ਾ ਦੇ ਬਰਹਾਮਪੁਰ ’ਚ ਸਥਿਤ ਸਰਕਾਰੀ ਐੱਮ. ਕੇ. ਸੀ. ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਦੀ ਨਰਸਿੰਗ ਅਧਿਕਾਰੀ ਸ਼ਿਬਾਨੀ ਦਾਸ ਨੂੰ 2021 ਦੇ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਐਵਾਰਡ ਲਈ ਚੁਣਿਆ ਗਿਆ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਹਸਪਤਾਲ ਦੇ ਸੁਪਰਡੈਂਟ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ 50 ਸਾਲਾ ਸ਼ਿਬਾਨੀ ਦਾਸ ਨੂੰ ਭਾਰਤੀ ਨਰਸਿੰਗ ਪਰੀਸ਼ਦ (INC) ਵਲੋਂ ਉਨ੍ਹਾਂ ਦੇ ਸੇਵਾਵਾਂ ਲਈ, ਖ਼ਾਸ ਤੌਰ ’ਤੇ ਕੋਵਿਡ ਮਹਾਮਾਰੀ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਲਈ ਦੇਸ਼ ਦੇ ਇਸ ਸਰਵਉੱਚ ਨਰਸਿੰਗ ਐਵਾਰਡ ਲਈ ਚੁਣਿਆ ਗਿਆ ਹੈ, ਜੋ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਇਕ ਸਮਾਰੋਹ ’ਚ ਸ਼ਿਬਾਨੀ ਦਾਸ ਨੂੰ ਇਸ ਐਵਾਰਡ ਨਾਲ ਸਨਮਾਨਤ ਕਰਨਗੇ। ਇਸ ਲਈ ਫ਼ਿਲਹਾਲ ਤਾਰੀਖ਼ ਦਾ ਅਤੇ ਸਮੇਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਐਵਾਰਡ ਲਈ ਸ਼ਿਬਾਨੀ ਦਾਸ ਦੀ ਚੋਣ ਬਾਰੇ ਸੂਬਾਈ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਸ਼ਿਬਾਨੀ ਦਾਸ ਨੇ ਕਿਹਾ ਕਿ ਮੈਂ ਦੇਸ਼ ’ਚ ਸਰਵਉੱਚ ਨਰਸਿੰਗ ਐਵਾਰਡ ਲਈ ਚੁਣੇ ਜਾਣ ਤੇ ਬਹੁਤ ਖੁਸ਼ ਹਾਂ। ਇਹ ਦੂਜਿਆਂ ਨੂੰ ਲੋਕਾਂ ਦੀ ਵੱਧ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ।
ਇੰਡੋ-ਪੈਸੀਫਿਕ ਦੇਸ਼ਾਂ ਦੀ ਪਹਿਲ IPEF ਦੀ ਸ਼ੁਰੂਆਤ, ਪ੍ਰੋਗਰਾਮ 'ਚ ਬਾਈਡੇਨ ਨਾਲ ਸ਼ਾਮਲ ਹੋਏ PM ਮੋਦੀ
NEXT STORY