ਬਿਹਾਰ- ਬਿਹਾਰ 'ਚ ਇਕ ਚੋਰ ਨੂੰ ਚੱਲਦੀ ਰੇਲ ਗੱਡੀ 'ਚ ਝਪਟਮਾਰੀ ਕਰਨੀ ਮਹਿੰਗੀ ਪੈ ਗਈ। ਲੋਕਾਂ ਨੇ ਚੋਰ ਨੂੰ ਰੇਲ ਗੱਡੀ ਨਾਲ ਕਰੀਬ 10 ਕਿਲੋਮੀਟਰ ਤੱਕ ਲਟਕਾਈ ਰੱਖਿਆ, ਇਸ ਦੌਰਾਨ ਛੱਡਣ ਲਈ ਬੇਨਤੀ ਕਰਦਾ ਰਿਹਾ। ਦਰਅਸਲ ਹੋਇਆ ਇਹ ਕਿ ਜਿਵੇਂ ਹੀ ਸਟੇਸ਼ਨ ਤੋਂ ਗੱਡੀ ਚੱਲੀ, ਝਪਟਮਾਰ ਮੋਬਾਇਲ 'ਤੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕਰਨ ਲੱਗਾ, ਉਦੋਂ ਇਕ ਯਾਤਰੀ ਨੇ ਉਸ ਨੂੰ ਤਾਕੀ ਤੋਂ ਫੜ ਲਿਆ। ਰੇਲ ਗੱਡੀ ਚੱਲ ਚੁਕੀ ਹੈ, ਗੱਡੀ ਸਪੀਡ 'ਚ ਆ ਚੁੱਕੀ ਸੀ। ਲੋਕਾਂ ਨੇ ਚੋਰ ਨੂੰ ਤਾਕੀ ਤੋਂ ਬਾਹਰ ਹੀ ਫੜੀ ਰੱਖਿਆ ਅਤੇ ਅਗਲੇ ਸਟੇਸ਼ਨ ਤੱਕ ਉਸ ਨੂੰ ਲੈ ਕੇ ਚਲੇ ਗਏ।
ਮਾਮਲਾ ਬਿਹਾਰ ਦੇ ਬੇਗੂਸਰਾਏ ਅਤੇ ਖਗੜੀਆ ਰੇਲਵੇ ਸਟੇਸ਼ਨ ਦਰਮਿਆਨ ਦਾ ਹੈ। ਇਹ ਰੇਲ ਗੱਡੀ ਬੇਗੂਸਰਾਏ ਤੋਂ ਖਗੜੀਆ ਦਰਮਿਆਨ ਸੀ ਅਤੇ ਖਗੜੀਆ ਪਹੁੰਚਣ ਤੋਂ ਪਹਿਲਾਂ ਚੋਰ ਨੇ ਸਾਹਿਬਪੁਰ ਕਮਲ ਸਟੇਸ਼ਨ ਕੋਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਟੇਸ਼ਨ ਤੋਂ ਬਾਹਰ ਨਿਕਲਣ ਤੋਂ ਬਾਅਦ ਪਹਿਲੇ ਤਾਂ ਛੱਡਣ ਲਈ ਬੇਨਤੀ ਕਰਨ ਲੱਗਾ, ਫਿਰ ਜਦੋਂ ਰੇਲ ਗੱਡੀ ਦੀ ਸਪੀਡ ਵਧੀ ਤਾਂ ਫੜੇ ਰਹਿਣ ਲਈ ਕਹਿਣ ਲੱਗਾ। ਉਸ ਨੇ ਆਪਣਾ ਦੂਜਾ ਹੱਥ ਵੀ ਤਾਕੀ ਦੇ ਅੰਦਰ ਕਰ ਦਿੱਤਾ ਤਾਂ ਜੋ ਉਹ ਡਿੱਗਣ ਤੋਂ ਬਚ ਸਕੇ। ਚੋਰ ਦੀ ਯਾਤਰਾ ਲਗਭਗ 10 ਕਿਲੋਮੀਟਰ ਤੱਕ ਚੱਲੀ। ਆਖ਼ਰਕਾਰ ਰੇਲ ਗੱਡੀ ਖਗੜੀਆ ਨੇੜੇ ਪਹੁੰਚੀ ਤਾਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ। ਜਿਸ ਤੋਂ ਬਾਅਦ ਉਹ ਦੌੜ ਗਿਆ। ਪੁਲਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ 'ਚ ਨਾਈਜ਼ੀਰੀਆਈ ਔਰਤ ਮੰਕੀਪਾਕਸ ਨਾਲ ਪੀੜਤ, ਭਾਰਤ 'ਚ ਪੀੜਤਾਂ ਦੀ ਗਿਣਤੀ 13 ਹੋਈ
NEXT STORY