ਲਖਨਊ— ਲਖਨਊ ਯੂਨੀਵਰਸਿਟੀ ਦੇ ਬੀਕਾਮ ਤੀਜੇ ਸਾਲ ਇਕੋਨਾਮਿਕਸ (ਅਰਥ-ਸ਼ਾਸਤਰ) ਦਾ ਇਕ ਪੇਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੇਪਰ 'ਚ ਜੋ ਸਵਾਲ ਪੁੱਛੇ ਗਏ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਸਵਾਲ ਭਾਜਪਾ ਦੀਆਂ ਯੋਜਨਾਵਾਂ ਨਾਲ ਜੁੜੇ ਹੋਏ ਹਨ। ਜ਼ਰੂਰੀ ਪ੍ਰਸ਼ਨਾਂ 'ਚ ਤਾਂ 10 'ਚੋਂ 7 ਸਵਾਲ ਕੇਂਦਰੀ ਯੋਜਨਾਵਾਂ 'ਤੇ ਹੀ ਆਧਾਰਤ ਰਹੇ, ਜਦੋਂ ਕਿ ਹੋਰ ਲੰਬੇ ਸਵਾਲਾਂ 'ਚ ਵੀ ਕਈ ਭਾਜਪਾ ਦੀਆਂ ਯੋਜਨਾਵਾਂ ਨਾਲ ਜੁੜੇ ਸਨ। ਸੋਸ਼ਲ ਮੀਡੀਆ 'ਤੇ ਵੀ ਇਹ ਪਰਚਾ ਵਾਇਰਲ ਹੋ ਗਿਆ ਹੈ। ਸ਼ਨੀਵਾਰ ਨੂੰ ਐੱਲ.ਯੂ. 'ਚ ਅਪਲਾਈਡ ਇਕੋਨਾਮਿਕਸ ਦਾ ਪੇਪਰ ਸੀ, ਜਿਸ 'ਚ ਇੰਡੀਅਨ ਇਕੋਨਾਮਿਕਸ ਸਟਰਕਚਰ ਦੇ ਪੇਪਰ 'ਚ ਇਹ ਸਵਾਲ ਪੁੱਛੇ ਗਏ ਹਨ। ਇਸ 'ਚ ਪਹਿਲਾ ਸਵਾਲ ਜ਼ਰੂਰੀ ਹੁੰਦਾ ਹੈ, ਜਿਸ 'ਚ 10 ਸ਼ਾਰਟ ਸਵਾਲ ਹੁੰਦੇ ਹਨ। ਇਸ 'ਚ 7 ਸਵਾਲ ਕੇਂਦਰੀ ਯੋਜਨਾਵਾਂ 'ਤੇ ਆਧਾਰਤ ਰਹੇ। ਹੋਰ ਚਾਰ ਯੂਨਿਟ 'ਚ ਵੀ ਕੇਂਦਰ ਦੀਆਂ ਯੋਜਨਾਵਾਂ ਛਾਈਆਂ ਰਹੀਆਂ। ਹਰ ਯੂਨਿਟ 'ਚ 2 ਸਵਾਲ ਹੁੰਦੇ ਹਨ। ਇਸ 'ਚ ਦੂਜੀ ਯੂਨਿਟ ਦਾ ਪਹਿਲਾ ਸਵਾਲ ਪੁੱਛਿਆ ਗਿਆ ਕਿ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਭਾਰਤ ਸਰਕਾਰ ਨੇ ਕੀ ਉਪਾਅ ਕੀਤੇ। ਉੱਥੇ ਹੀ ਦੂਜੇ 'ਚ ਪੁੱਛਿਆ ਗਿਆ ਕਿ ਭਾਰਤ ਦੀ ਜਨਸੰਖਿਆ ਨੀਤੀ ਦੱਸੋ। ਤੀਜੀ ਯੂਨਿਟ 'ਚ ਪੁੱਛਿਆ ਗਿਆ ਕਿ ਭਾਰਤ ਸਰਕਾਰ ਦੀ ਉਦਯੋਗਿਕ ਨੀਤੀ ਵਿਸ਼ੇਸ਼ਤਾਵਾਂ ਦੱਸੋ। ਉੱਥੇ ਹੀ ਚੌਥੀ ਯੂਨਿਟ ਦਾ ਪਹਿਲਾ ਸਵਾਲ ਸੀ ਕਿ ਮੁਦਰਾ ਨੀਤੀ ਤੋਂ ਤੁਸੀਂ ਕੀ ਸਮਝਦੇ ਹੋ।
ਉੱਪ ਮੁੱਖ ਮੰਤਰੀ ਦੇ ਵਿਭਾਗ ਦਾ ਹੈ ਪੇਪਰ
ਮੌਜੂਦਾ ਸਮੇਂ 'ਚ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਵੀ ਐੱਲ.ਯੂ. ਦੇ ਕਾਮਰਸ ਵਿਭਾਗ 'ਚ ਹੀ ਅਧਿਆਪਕ ਹਨ ਅਤੇ ਇਹ ਪੇਪਰ ਵੀ ਉਨ੍ਹਾਂ ਦੇ ਹੀ ਵਿਭਾਗ ਦਾ ਹੈ। ਸੂਤਰਾਂ ਅਨੁਸਾਰ ਵਿਭਾਗ ਦੇ ਜਿਸ ਅਧਾਪਕ ਨੇ ਇਹ ਪੇਪਰ ਬਣਾਇਆ ਹੈ, ਉਹ ਖੁਦ ਵੀ ਭਾਜਪਾ ਦੀ ਵਰਕਰ ਹੈ। ਨਾਲ ਹੀ ਖੁਦ ਨੂੰ ਭਾਜਪਾ ਦਾ ਬੁਲਾਰਾ ਵੀ ਦੱਸਦੇ ਹਨ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੁਣ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਪੇਪਰ ਕਿਸ ਨੇ ਬਣਾਇਆ, ਕਿਉਂਕਿ ਇਹ ਗੁਪਤ ਹੁੰਦਾ ਹੈ।
ਪੇਪਰ ਵੀ ਭਾਜਪਾ ਦਫ਼ਤਰ 'ਚ ਬਣ ਰਿਹਾ ਹੈ ਕੀ?
ਸੋਸ਼ਲ ਮੀਡੀਆ 'ਤੇ ਇਹ ਪੇਪਰ ਵਾਇਰਲ ਹੋ ਗਿਆ ਹੈ ਅਤੇ ਵਿਦਿਆਰਥੀ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕਿਸੇ ਨੇ ਸਵਾਲ ਚੁੱਕਿਆ ਹੈ ਕਿ ਹੁਣ ਐੱਲ.ਯੂ. ਦਾ ਪੇਪਰ ਵੀ ਭਾਜਪਾ ਦਫ਼ਤਰ ਤੋਂ ਬਣ ਕੇ ਆ ਰਿਹਾ ਹੈ। ਸਮਾਜਵਾਦੀ ਵਿਦਿਆਰਥੀ ਸਭਾ ਦੇ ਵਿਦਿਆਰਥੀ ਅਨਿਲ ਯਾਦਵ ਨੇ ਇਸ 'ਤੇ ਕਿਹਾ ਕਿ ਪੂਰੀ ਤਰ੍ਹਾਂ ਕੈਂਪਸ ਦਾ ਭਗਵਾਕਰਨ ਹੋ ਗਿਆ ਹੈ। ਯੂਨੀਵਰਸਿਟੀ ਦੇ ਪ੍ਰਸ਼ਨ ਪੱਤਰ ਵੀ ਬਚੇ ਸਨ, ਹੁਣ ਉਸ 'ਚ ਵੀ ਇਸ ਦੀ ਛਾਪ ਦਿੱਸਣ ਲੱਗੀ ਹੈ।
ਇਹ ਸਨ ਉਹ 7 ਸਵਾਲ
ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ
ਡਿਜੀਟਲ ਇੰਡੀਆ
ਦੀਨ ਦਿਆਲ ਉਪਾਧਿਆਏ ਪਿੰਡ ਜੋਤੀ ਯੋਜਨਾ
ਮ੍ਰਿਦਾ ਸਿਹਤ ਕਾਰਡ ਯੋਜਨਾ
ਸਟਾਰਟਅੱਪ ਇੰਡੀਆ
ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ
ਪ੍ਰਧਾਨ ਮੰਤਰੀ ਜਨ-ਧਨ ਯੋਜਨਾ
7 ਸਾਲ ਦੀ ਬੱਚੀ ਦੇ ਪੇਟ 'ਚੋਂ ਨਿਕਲਿਆ 2 ਕਿਲੋ ਵਾਲਾਂ ਦਾ ਗੁੱਛਾ
NEXT STORY