ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਦੀਆਂ ਤਸਵੀਰਾਂ ਦੇ ਨਾਲ ਬੋਰਡਿੰਗ ਪਾਸ ਜਾਰੀ ਕਰਨ ਨੂੰ ਲੈ ਕੇ ਏਅਰ ਇੰਡੀਆ ਦੀ ਆਲੋਚਨਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਰੇਲ ਟਿਕਟਾਂ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਲੈ ਕੇ ਵੀ ਬਵਾਲ ਹੋ ਗਿਆ ਸੀ। ਏਅਰਲਾਈਨ ਨੇ ਕਿਹਾ ਕਿ ਤਸਵੀਰਾਂ ਵਾਲੇ ਬੋਰਡਿੰਗ ਪਾਸ ਜੇਕਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਪਾਏ ਗਏ ਤਾਂ ਉਨ੍ਹਾਂ ਨੂੰ ਵਾਪਸ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਏਅਰ ਇੰਡੀਆ ਨੇ ਆਲੋਚਨਾ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਾਬਕਾ ਡੀ. ਜੀ. ਪੀ. ਸ਼ਕਤੀਕਾਂਤ ਨੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਆਪਣੇ ਬੋਰਡਿੰਗ ਪਾਸ ਦੀ ਤਸਵੀਰ ਟਵੀਟ ਕਰਦਿਆਂ ਸਵਾਲ ਪੁੱਛਿਆ ਕਿ ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ਇਸ ’ਤੇ ਕਿਵੇਂ ਹੋ ਸਕਦੀਆਂ ਹਨ? ਏਅਰ ਇੰਡੀਆ ਦੇ ਬੁਲਾਰੇ ਧਨੰਜਯ ਕੁਮਾਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਬੋਰਡਿੰਗ ਪਾਸ ਉਹੀ ਹਨ, ਜੋ ਜਨਵਰੀ ਵਿਚ ਹੋਏ ਵਾਇਬ੍ਰੈਂਟ ਗੁਜਰਾਤ ਸੰਮੇਲਨ ਸਮੇਂ ਜਾਰੀ ਕੀਤੇ ਗਏ ਸਨ।
ਜ਼ੋਰਦਾਰ ਧਮਾਕੇ ਨਾਲ ਸਹਿਮਿਆ ਅੰਬਾਲਾ, ਵਜ੍ਹਾ ਦਾ ਨਹੀਂ ਹੋਇਆ ਖੁਲਾਸਾ
NEXT STORY