ਨਵੀਂ ਦਿੱਲੀ— ਅਮਰੀਕਾ ਵੱਲੋਂ ਦਿੱਤੀਆਂ ਜਾ ਰਹੀਆਂ ਪਾਬੰਦੀ ਦੀਆਂ ਧਮਕੀਆਂ ਵਿਚਾਲੇ ਭਾਰਤ ਨੇ ਸ਼ੁੱਕਰਵਾਰ ਨੂੰ ਰੂਸ ਨਾਲ ਐਸ-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਡੀਲ 'ਤੇ ਦਸਤਖ਼ਤ ਕਰ ਦਿੱਤੇ। ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਕਾਨਫਰੰਸ 'ਚ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਮਿਦੀਰ ਪੁਤਿਨ ਨੇ ਰੱਖਿਆ ਅਤੇ ਸੁਰੱਖਿਆ ਦੇ ਖੇਤਰ 'ਚ ਮਿਲ ਕੇ ਕੰਮ ਕਰਨ ਦਾ ਐਲਾਨ ਕੀਤਾ।
ਐਸ-400 ਡੀਲ ਤਹਿਤ ਭਾਰਤ ਰੂਸ ਨਾਲ ਮਿਜ਼ਾਈਲ ਡਿਫੈਂਸ ਸਿਸਟਮ ਦੇ 5 ਸੈੱਟ ਖਰੀਦੇਗਾ। ਰੂਸ ਰਾਸ਼ਟਰਪਤੀ ਵਲਾਮਿਦੀਰ ਪੁਤਿਨ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੋ ਪੱਖੀ ਗੱਲਬਾਤ ਦੇ ਬਾਅਦ ਨਵੀਂ ਦਿੱਲੀ 'ਚ ਇਸ ਡੀਲ 'ਤੇ ਦਸਤਖ਼ਤ ਕੀਤੇ ਗਏ। ਭਾਰਤ ਅਤੇ ਰੂਸ ਵਿਚਾਲੇ ਕੁੱਲ 8 ਸਮਝੌਤੇ ਹੋਏ ਹਨ। ਦੋਵਾਂ ਨੇਤਾਵਾਂ ਵਿਚਾਲੇ ਸ਼ੁੱਕਰਵਾਰ ਨੂੰ ਹੀ ਹੈਦਰਾਬਾਦ ਹਾਊਸ 'ਚ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਹੋਈ।
ਕਾਨਫਰੰਸ 'ਚ ਪ੍ਰਧਾਨਮੰਤਰੀ ਮੋਦੀ ਨੇ ਕੀ ਕਿਹਾ?
ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਦੇ ਰਾਸ਼ਟਰਪਤੀ ਦੇ ਰੂਪ 'ਚ ਤੁਹਾਡਾ ਸਵਾਗਤ ਕਰ ਰਹੇ ਹਾਂ, ਜਿਸ ਦੇ ਨਾਲ ਸਾਡੇ ਅਦਭੁੱਤ ਸੰਬੰਧ ਹਨ। ਪੁਤਿਨ ਵੱਲੋਂ ਆਯੋਜਿਤ ਸੰਮੇਲਨ 'ਚ ਦੋਵਾਂ ਦੇਸ਼ਾਂ ਦੇ ਵਿਚਾਲੇ ਰਿਸ਼ਤੇ ਮਜ਼ਬੂਤ ਹੋਏ। ਮੋਦੀ ਨੇ ਕਿਹਾ ਕਿ ਰੂਸ ਨਾਲ ਆਪਣੇ ਸੰਬੰਧਾਂ ਨੂੰ ਭਾਰਤ ਸਰਵਉਚ ਤਰਜੀਹ ਦਿੰਦਾ ਹੈ। ਤੇਜ਼ੀ ਨਾਲ ਬਦਲਦੀ ਦੁਨੀਆ 'ਚ ਸਾਡੇ ਸੰਬੰਧ ਬਹੁਤ ਮਹੱਤਵਪੂਰਨ ਹਨ। ਮੋਦੀ ਬੋਲੇ ਕਿ ਦੋਵਾਂ ਦੇਸ਼ਾਂ ਵਿਚਾਲੇ ਨੈਚੂਰਲ ਰਿਸੋਰਸ, ਸੌਰ ਊਰਜਾ, ਤਕਨਾਲੋਜੀ, ਸਾਗਰ ਤੋਂ ਲੈ ਕੇ ਪੁਲਾੜ ਤੱਕ ਅੱਜ ਕਈ ਅਹਿਮ ਸਮਝੌਤੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ 'ਚ ਰੂਸ ਹਮੇਸ਼ਾ ਨਾਲ ਰਿਹਾ ਹੈ, ਸਾਡਾ ਅਗਲਾ ਟੀਚਾ ਭਾਰਤ ਦੇ ਮਿਸ਼ਨ ਗਗਨਯਾਨ ਨੂੰ ਪੁਲਾੜ 'ਚ ਭੇਜਣਾ ਹੈ। ਇਸ 'ਚ ਰੂਸ ਸਾਡੀ ਪੂਰੀ ਮਦਦ ਕਰੇਗਾ। ਪ੍ਰਧਾਨਮੰਤਰੀ ਨੇ ਕਿਹਾ ਕਿ ਭਾਰਤ ਅਤੇ ਰੂਸ ਤੇਜ਼ੀ ਨਾਲ ਬਦਲਦੇ ਹੋਏ ਵਿਸ਼ਵ 'ਚ ਕਈ ਅਹਿਮ ਰੋਲ ਨਿਭਾ ਸਕਦਾ ਹੈ।
ਰੂਸ ਰਾਸ਼ਟਰਪਤੀ ਵਲਾਮਿਦੀਰ ਪੁਤਿਨ ਦਾ ਬਿਆਨ
ਰੂਸ ਦੇ ਰਾਸ਼ਟਰਪਤੀ ਵਲਾਮਿਦੀਰ ਪੁਤਿਨ ਨੇ ਕਿਹਾ ਕਿ ਅੱਜ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਅਤੇ ਗਲੋਬਲ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਹੀ ਦੇਸ਼ ਸੁਰੱਖਿਆ-ਰੱਖਿਆ ਵਪਾਰ ਦੇ ਖੇਤਰ 'ਚ ਮਿਲ ਕੇ ਕੰਮ ਕਰਨਗੇ। ਪੁਤਿਨ ਨੇ ਐਲਾਨ ਕੀਤਾ ਕਿ ਦੋਵਾਂ ਦੇਸ਼ਾਂ ਨੇ ਟੀਚਾ ਰੱਖਿਆ ਹੈ ਕਿ 2025 ਤੱਕ ਦੋਵਾਂ ਦੇਸ਼ਾਂ ਵਿਚਾਲੇ 30 ਬਿਲੀਅਨ ਡਾਲਰ ਤੱਕ ਵਪਾਰਿਕ ਸੰਬੰਧ ਹੋਣਗੇ।
ਰਾਸ਼ਟਰਪਤੀ ਪੁਤਿਨ ਨੇ ਬਲਾਡੀਵੋਸਟਰ ਫੋਰਮ 'ਚ ਮੁਖ ਮਹਿਮਾਨ ਵੱਜੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੈਸ ਉਤਪਾਦਨ 'ਚ ਭਾਰਤ ਨੂੰ ਉਚਿਤ ਕੀਮਤ 'ਤੇ ਸੁਵਿਧਾ ਉਪਲਬਧ ਕਰਵਾਉਣ ਲਈ ਰੂਸ ਵਚਨਬੱਧ ਹੈ। ਇਸ ਦੇ ਇਲਾਵਾ ਇੰਫ੍ਰਾਸਟ੍ਰਕਚਰ ਦੇ ਖੇਤਰ 'ਚ ਭਾਰਤ 'ਚ ਰੂਸ ਦੀਆਂ ਕੰਪਨੀਆਂ ਕੰਮ ਕਰਨ ਨੂੰ ਤਿਆਰ ਹਨ। ਪੁਤਿਨ ਨੇ ਐਲਾਨ ਕੀਤਾ ਕਿ ਅੱਤਵਾਦ ਖਿਲਾਫ ਭਾਰਤ ਦੀਆਂ ਚਿੰਤਾਵਾਂ ਨਾਲ ਰੂਸ ਸਹਿਮਤ ਹੈ। ਅੱਤਵਾਦ ਵਿਰੋਧੀ ਅਭਿਆਸ 'ਚ ਦੋਵੇਂ ਦੇਸ਼ ਇਕ ਦੂਜੇ ਦਾ ਸਹਿਯੋਗ ਕਰਨਗੇ। ਭਾਰਤ ਦੇ ਵਿਦਿਆਰਥੀਆਂ ਲਈ ਰੂਸ ਸਕਾਲਰਸ਼ਿਪ ਦਵੇਗਾ ਜਦਕਿ ਰੂਸ ਸੈਲਾਨੀਆਂ ਦੀ ਸੰਖਿਆ 'ਚ ਵਾਧਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰੇਗੀ।
ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੀ ਇਸ ਗੱਲਬਾਤ 'ਤੇ ਪੂਰੀ ਦੁਨੀਆਂ ਦੀ ਨਜ਼ਰ ਹੈ। ਇਸ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਪੁਤਿਨ ਭਾਰਤ ਦੇ ਦੋ ਦਿਨਾਂ ਦੇ ਦੌਰ 'ਤੇ ਨਵੀਂ ਦਿੱਲੀ ਪੁੱਜੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਬਾਅਦ ਪੁਤਿਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਡਿਨਰ 'ਤੇ ਚਰਚਾ ਕੀਤੀ।
ਪਰਾਲੀ ਦੇ ਧੂੰਏ ਕਾਰਨ ਫਿਰ ਛਾਅ ਸਕਦੀ ਹੈ ਦਿੱਲੀ 'ਚ ਧੁੰਦ
NEXT STORY