ਸਪੋਰਟਸ ਡੈਸਕ: ਭਾਰਤ ਅਤੇ ਪਾਕਿਸਤਾਨ ਵਿਚਕਾਰ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦਾ ਮੈਚ ਅੱਜ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਮ੍ਰਿਤੀ ਮੰਧਾਨਾ 23 ਦੌੜਾਂ ਬਣਾ ਫਾਤਿਮਾ ਸਨਾ ਵਲੋਂ ਐੱਲਬੀਡਬਲਯੂ ਆਊਟ ਹੋਈ। ਇਸ ਤੋਂ ਬਾਅਦ ਭਾਰਤ ਦੀ ਦੂਜੀ ਵਿਕਟ ਪ੍ਰਤਿਕਾ ਰਾਵਲ ਦੇ ਆਊਟ ਹੋਣ ਨਾਲ ਡਿੱਗੀ। ਪ੍ਰਤਿਕਾ 31 ਦੌੜਾਂ ਬਣਾ ਸਾਦੀਆ ਇਕਬਾਲ ਵਲੋਂ ਆਊਟ ਹੋਈ। ਖਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 2 ਵਿਕਟਾਂ ਗੁਆ ਕੇ 100 ਦੌੜਾਂ ਬਣਾ ਲਈਆਂ ਸਨ। ਕ੍ਰੀਜ਼ 'ਤੇ ਹਰਮਨਪ੍ਰੀਤ ਕੌਰ 'ਤੇ ਹਰਲੀਨ ਦਿਓਲ ਮੌਜੂਦ ਸਨ।
ਭਾਰਤੀ ਮਹਿਲਾ ਟੀਮ ਦਾ ਪਾਕਿਸਤਾਨ ਵਿਰੁੱਧ ਇੱਕ ਪ੍ਰਭਾਵਸ਼ਾਲੀ ਰਿਕਾਰਡ ਹੈ ਅਤੇ ਉਹ ਇਸਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।
ਟੀਮਾਂ:
ਪਾਕਿਸਤਾਨ ਮਹਿਲਾ (ਪਲੇਇੰਗ ਇਲੈਵਨ): ਮੁਨੀਬਾ ਅਲੀ, ਸਦਾਫ ਸ਼ਮਸ, ਸਿਦਰਾ ਅਮੀਨ, ਰਮੀਨ ਸ਼ਮੀਮ, ਆਲੀਆ ਰਿਆਜ਼, ਸਿਦਰਾ ਨਵਾਜ਼ (ਵਿਕਟਕੀਪਰ), ਫਾਤਿਮਾ ਸਨਾ (ਕਪਤਾਨ), ਨਤਾਲੀਆ ਪਰਵੇਜ਼, ਡਾਇਨਾ ਬੇਗ, ਨਸ਼ਰਾ ਸੰਧੂ, ਸਾਦੀਆ ਇਕਬਾਲ
ਭਾਰਤ ਮਹਿਲਾ (ਪਲੇਇੰਗ ਇਲੈਵਨ): ਪ੍ਰਤਿਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਰੇਣੁਕਾ ਸਿੰਘ ਠਾਕੁਰ, ਕ੍ਰਾਂਤੀ ਗੌੜ, ਸ਼੍ਰੀ ਚਰਨੀ
ਅਮਰੀਕਾ ਨੇ ਚੈੱਕਮੇਟ ਮੁਕਾਬਲੇ ਵਿੱਚ ਭਾਰਤ ਨੂੰ 5-0 ਨਾਲ ਹਰਾਇਆ
NEXT STORY