ਹੁਬਲੀ- ਵੀਰਵਾਰ ਨੂੰ ਕਰਨਾਟਕ ਦੇ ਹੁਬਲੀ-ਧਾਰਵਾੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਯੁਵਕ ਮੇਲੇ ਦੇ ਸ਼ੁੱਭ-ਅਰੰਭ ਦੌਰਾਨ ਕੇਂਦਰੀ ਯੁਵਾ ਅਤੇ ਖੇਡ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸਵਾਗਤੀ ਭਾਸ਼ਣ ਦਿੱਤਾ। ਠਾਕੁਰ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਨੌਜਵਾਨਾਂ ਨੂੰ ਸਮਰਪਿਤ ਜੋਸ਼ੀਲੀਆਂ ਪੰਕਤੀਆਂ ਨਾਲ ਕੀਤੀ।
ਸਵਾਮੀ ਵਿਵੇਕਾਨੰਦ ਵੱਲੋਂ ਖੇਡਾਂ ਅਤੇ ਸਰੀਰਕ ਕਸਰਤ ਦੇ ਮਹੱਤਵ ਨੂੰ ਦਰਸਾਉਂਦੇ ਹੋਏ, ਕੇਂਦਰੀ ਖੇਡ ਮੰਤਰੀ ਨੇ ਕਿਹਾ, “ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਗੀਤਾ ਅਤੇ ਰਾਮਾਇਣ ਪੜ੍ਹਨ ਤੋਂ ਪਹਿਲਾਂ, ਫੁੱਟਬਾਲ ਖੇਡੋ ਕਿਉਂਕਿ ਸਿਹਤਮੰਦ ਸਰੀਰ ’ਚ ਇਕ ਸਿਹਤਮੰਦ ਮਨ ਰਹਿੰਦਾ ਹੈ। ਜੇਕਰ ਤੁਸੀਂ ਫੁੱਟਬਾਲ ਖੇਡੋਗੇ ਤਾਂ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਣਗੀਆਂ, ਤੁਹਾਡਾ ਦਿਲ ਫੌਲਾਦੀ ਬਣੇਗਾ। ਤਾਂ ਹੀ ਤੁਸੀਂ ਗੀਤਾ ਅਤੇ ਰਾਮਾਇਣ ਦੇ ਸਾਰ ਨੂੰ ਸਮਝ ਸਕੋਗੇ।’’
ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਨੂੰ ਪ੍ਰਧਾਨ ਮੰਤਰੀ ਜੀ ਵੱਲੋਂ ਧਰਾਤਲ ’ਤੇ ਲਿਆਉਣ ਲਈ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਠਾਕੁਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਟ ਇੰਡੀਆ, ਖੇਲੋ ਇੰਡੀਆ, ਖੇਲ ਮਹਾਕੁੰਭ’ ਵਰਗੇ ਕਈ ਪ੍ਰੋਗਰਾਮ ਚਲਾ ਕੇ ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦਾ ਕੰਮ ਕੀਤਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਸੰਭਵ ਹੋ ਸਕਿਆ ਹੈ ਕਿ ਭਾਰਤ ਦੁਨੀਆ ਦੀ ਸਰਵੋਤਮ ਯੂ. ਪੀ. ਆਈ. ਐਪ ਬਣਾ ਸਕਿਆ। ‘ਸਟਾਰਟਅੱਪ ਇੰਡੀਆ’, ‘ਸਟੈਂਡਅੱਪ ਇੰਡੀਆ’ ਰਾਹੀਂ ਅੱਜ ਨੌਜਵਾਨ ਸਵੈ-ਨਿਰਭਰ ਬਣ ਰਹੇ ਹਨ।’’
ਆਪਣੇ ਸੰਬੋਧਨ ਦੇ ਅੰਤ ’ਚ ਕੇਂਦਰੀ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ, ‘‘ਅੰਤ ’ਚ, ਮੈਂ ਇਹੀ ਕਹਿਣਾ ਚਾਹਾਂਗਾ ਕਿ ਇਕ ਨਰਿੰਦਰ (ਸਵਾਮੀ ਵਿਵੇਕਾਨੰਦ) ਨੇ ਜਿਸ ਵਿਕਸਿਤ ਭਾਰਤ ਦਾ ਸੁਪਨਾ ਵੇਖਿਆ ਸੀ, ਉਸ ਨੂੰ ‘ਅੱਜ ਦੇ ਨਰਿੰਦਰ’ ਪੂਰਾ ਕਰ ਰਹੇ ਹਨ।’’
ਆਬਾਦੀ ਅਸੰਤੁਲਨ ਵਿਵਹਾਰਕ ਨਹੀਂ, ਨੀਤੀ ਵੀ ਬਰਾਬਰ ਲਾਗੂ ਹੋਣੀ ਚਾਹੀਦੀ ਹੈ : ਮੋਹਨ ਭਾਗਵਤ
NEXT STORY