ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਲਈ ਦੇਸ਼ ਵਾਸੀਆਂ ਨੂੰ ਸੁਝਾਅ ਦੇਣ ਨੂੰ ਕਿਹਾ ਹੈ। ਪੀ.ਐੱਮ. ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ 29 ਮਈ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਕਿਹਾ,''ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਹੀਨੇ ਦੀ 'ਮਨ ਕੀ ਬਾਤ' ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੰਦਾ ਹਾਂ, ਜਿਸ ਦਾ ਪ੍ਰਸਾਰਨ 29 ਮਈ ਨੂੰ ਹੋਵੇਗਾ। ਮੈਂ ਨਮੋ ਐਪ ਅਤੇ ਮਾਈ ਗਵਰਨਮੈਂਟ 'ਤੇ ਤੁਹਾਡੀਆਂ ਟਿੱਪਣੀਆਂ ਦੀ ਉਡੀਕ ਕਰਾਂਗਾ।''
ਇੰਨਾ ਹੀ ਨਹੀਂ ਤੁਸੀਂ ਟੈਲੀਫ਼ੋਨ ਨੰਬਰ 1800-11-7800 'ਤੇ ਵੀ ਆਪਣਾ ਸੰਦੇਸ਼ ਰਿਕਾਰਡ ਕਰਵਾ ਸਕਦੇ ਹੋ। ਦੱਸਣਯੋਗ ਹੈ ਕਿ ਸਾਲ 2014 'ਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਆਖ਼ਰੀ ਐਤਵਾਰ ਨੂੰ ਰੇਡੀਓ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ: ਅੱਤਵਾਦੀਆਂ ਦੇ ਹਮਲੇ ’ਚ ਮਾਰੇ ਗਏ ਕਸ਼ਮੀਰੀ ਪੰਡਿਤ ਦਾ ਹੋਇਆ ਸਸਕਾਰ
NEXT STORY