ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ ਵੀਰਵਾਰ ਸਵੇਰੇ ਨਾਸ਼ਤੇ 'ਤੇ ਬੁਲਾਇਆ ਹੈ। ਭਾਰਤੀ ਜਨਤਾ ਪਾਰਟੀ ਦੇ ਉੱਤਰ ਪ੍ਰਦੇਸ਼ 'ਚ 71 ਲੋਕ ਸਭਾ ਮੈਂਬਰ ਹਨ ਇਨ੍ਹਾਂ ਸਾਰੇ ਮੈਂਬਰਾਂ ਪਾਸੋਂ ਸਵੇਰੇ ਨਾਸ਼ਤੇ ਦੌਰਾਨ ਉਨ੍ਹਾਂ ਦੇ ਕੰਮਕਾਜ ਦੀ ਰਿਪੋਰਟ ਲਈ ਜਾਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੈਂਬਰਾਂ ਵਲੋਂ ਆਪਣੇ-ਆਪਣੇ ਲੋਕ ਸਭਾ ਹਲਕਿਆਂ 'ਚ ਕੇਂਦਰੀ ਯੋਜਨਾਵਾਂ ਦੇ ਅਮਲ ਨੂੰ ਲੈ ਕੇ ਰਿਪੋਰਟ ਮੰਗਣਗੇ। ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਵੀ ਮੌਜੂਦ ਰਹਿਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਵਲੋਂ ਲੋਕ ਸਭਾ ਮੈਂਬਰਾਂ ਪਾਸੋਂ ਸੂਬੇ ਦੀ ਸਿਆਸਤ ਨੂੰ ਲੈ ਕੇ ਸਲਾਹ ਵੀ ਮੰਗੀ ਜਾਵੇਗੀ। ਬਸਪਾ ਦੀ ਪ੍ਰਧਾਨ ਮਾਇਆਵਤੀ ਦੇ ਰਾਜਸਭਾ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਬੈਠਕ ਹੋਰ ਵੀ ਅਹਿਮ ਹੋ ਗਈ ਹੈ।
ਅਲੀਗੜ੍ਹ 'ਚ ਰਜਿੰਸ਼ ਦੇ ਚੱਲਦੇ 2 ਲੋਕਾਂ ਦਾ ਗੋਲੀ ਮਾਰ ਕੇ ਕਤਲ
NEXT STORY