ਪਣਜੀ- ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ, ਕਿਉਂਕਿ ਕਾਂਗਰਸ ਪਾਰਟੀ ਰਾਜਨੀਤੀ ਨੂੰ ਲੈ ਕੇ ਗੰਭੀਰ ਨਹੀਂ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ’ਤੇ ਫ਼ੈਸਲੇ ਨਾ ਲੈਣ ਦਾ ਵੀ ਦੋਸ਼ ਲਗਾਇਆ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੈਨਰਜੀ ਨੇ ਕਿਹਾ ਕਿ ਦਿੱਲੀ ਦੀ ‘ਦਾਦਾਗੀਰੀ’ ਬਹੁਤ ਹੋਈ। ਗੋਆ ਦੇ ਤਿੰਨ ਦਿਨਾ ਦੌਰੇ ਦੇ ਆਖ਼ਰੀ ਦਿਨ ਪਣਜੀ ’ਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਫ਼ੈਸਲੇ ਨਾ ਲੈਣ ਪਾਉਣ ਦਾ ਅੰਜਾਮ ਦੇਸ਼ ਭੁਗਤ ਰਿਹਾ ਹੈ। ਉਨ੍ਹਾਂ ਕਿਹਾ,‘‘ਮੈਂ ਹਾਲੇ ਸਭ ਕੁਝ ਨਹੀਂ ਕਹਿ ਸਕਦੀ, ਕਿਉਂਕਿ ਉਹ ਰਾਜਨੀਤੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਕਾਂਗਰਸ ਕਾਰਨ ਮੋਦੀ ਜੀ ਹੋਰ ਵੱਧ ਸ਼ਕਤੀਸ਼ਾਲੀ ਹੋ ਰਹੇ ਹਨ ਪਰ ਕੋਈ ਫ਼ੈਸਲਾ ਨਹੀਂ ਲੈ ਸਕਦਾ ਤਾਂ ਉਸ ਲਈ ਦੇਸ਼ ਨੂੰ ਕਿਉਂ ਭੁਗਤਣਾ ਚਾਹੀਦਾ?’’
ਇਹ ਵੀ ਪੜ੍ਹੋ : ਕਸ਼ਮੀਰ ਨੂੰ ਮਿਲਿਆ ਪਹਿਲਾ ਤੈਰਦਾ ਹੋਇਆ ਸਿਨੇਮਾ, ਸ਼ਿਕਾਰਾ ’ਚ ਬੈਠ ਲੋਕ ਦੇਖ ਸਕਦੇ ਹਨ ਫਿਲਮਾਂ
ਟੀ.ਐੱਮ.ਸੀ. ਮੁਖੀ ਨੇ ਕਿਹਾ,‘‘ਕਾਂਗਰਸ ਨੂੰ ਪਹਿਲਾਂ ਵੀ ਮੌਕਾ ਮਿਲਿਆ। ਭਾਜਪਾ ਵਿਰੁੱਧ ਲੜਨ ਦੀ ਬਜਾਏ ਉਹ ਮੇਰੇ ਸੂਬੇ ’ਚ ਮੇਰੇ ਵਿਰੁੱਧ ਲੜੇ। ਕੀ ਤੁਹਾਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਮੇਰੇ ਵਿਰੁੱਧ ਚੋਣ ਲੜੀ, ਬੰਗਾਲ ’ਚ ਮੇਰੇ ਸਿਆਸੀ ਦਲ ਵਿਰੁੱਧ ਚੋਣ ਲੜੀ।’’ ਟੀ.ਐੱਮ.ਸੀ. ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ’ਚ ਸਾਰੀਆਂ 40 ਸੀਟਾਂ ’ਤੇ ਚੋਣ ਲੜੇਗੀ। ਬੈਨਰਜੀ ਨੇ ਕਿਹਾ ਕਿ ਟੀ.ਐੱਮ.ਸੀ. ਚੋਣਾਂ ’ਚ ਖੇਤੀ ਦਲਾਂ ਨੂੰ ਸੀਟਾਂ ਵੰਡਣ ’ਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ,‘‘ਮੈਂ ਚਾਹੁੰਦੀ ਹਾਂ ਕਿ ਖੇਤਰੀ ਦਲਾਂ ਨੂੰ ਮਜ਼ਬੂਤ ਹੋਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਸੰਘੀਏ ਢਾਂਚਾ ਮਜ਼ਬੂਤ ਹੋਵੇ। ਸਾਨੂੰ ਰਾਜਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਪਰ ਰਾਜ ਮਜ਼ਬੂਤ ਹੋਣਗੇ ਤਾਂ ਕੇਂਦਰ ਵੀ ਮਜ਼ਬੂਤ ਹੋਵੇਗਾ। ਅਸੀਂ ਦਿੱਲੀ ਦੀ ਦਾਦਾਗੀਰੀ ਨਹੀਂ ਚਾਹੁੰਦੇ, ਬੱਸ ਬਹੁਤ ਹੋਇਆ।’’
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਲੋਕ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 29 ਸੀਟਾਂ ’ਤੇ ਵੋਟਿੰਗ, CM ਜੈਰਾਮ ਨੇ ਪਰਿਵਾਰ ਨਾਲ ਪਾਈ ਵੋਟ
NEXT STORY