ਨਵੀਂ ਦਿੱਲੀ— ਚੰਦਰਯਾਨ-2 ਦਾ ਵਿਕਰਮ ਲੈਂਡਰ ਸ਼ਨੀਵਾਰ ਤੜਕੇ ਚੰਨ ਦੇ ਸਤਿਹ 'ਤੇ ਉਤਰਨ ਲਈ ਤਿਆਰ ਹੈ। ਦੇਸ਼-ਦੁਨੀਆ ਦੇ ਲੋਕ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਹੋਣ ਵਾਲੀ ਇਸ 'ਸਾਫਟ ਲੈਂਡਿੰਗ' ਦਾ ਗਵਾਹ ਬਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਕਰਮ ਲੈਂਡਰ ਦੀ ਇਹ ਸਾਫ਼ਟ ਲੈਂਡਿੰਗ ਜੇਕਰ ਕਾਮਯਾਬ ਹੁੰਦੀ ਹੈ ਤਾਂ ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਅਜਿਹੀ ਉਪਲੱਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।
70 ਬੱਚਿਆਂ ਸਮੇਤ ਲਾਈਵ ਦੇਖਣਗੇ ਪੀ.ਐੱਮ. ਮੋਦੀ
ਵਿਕਰਮ ਲੈਂਡਰ ਸ਼ਨੀਵਾਰ ਤੜਕੇ ਇਕ ਤੋਂ 2 ਵਜੇ ਦਰਮਿਆਨ ਚੰਨ 'ਤੇ ਉਤਰਨ ਲਈ ਹੇਠਾਂ ਵੱਲ ਚੱਲਣਾ ਸ਼ੁਰੂ ਕਰੇਗਾ ਅਤੇ ਰਾਤ ਡੇਢ ਵਜੇ ਤੋਂ ਢਾਈ ਵਜੇ ਦਰਮਿਆਨ ਇਹ ਧਰਤੀ ਦੇ ਸੈਟੇਲਾਈਟ ਦੇ ਦੱਖਣੀ ਧਰੁਵ ਖੇਤਰ 'ਚ ਉਤਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਪਲ ਨੂੰ ਦੇਖਣ ਲਈ ਇਸਰੋ ਦੇ ਬੈਂਗਲੁਰੂ ਕੇਂਦਰ 'ਚ ਮੌਜੂਦ ਰਹਿਣਗੇ। ਉਨ੍ਹਾਂ ਨਾਲ 60-70 ਸਕੂਲੀ ਬੱਚੇ ਵੀ ਹੋਣਗੇ, ਜੋ ਦੇਸ਼ ਭਰ ਤੋਂ ਕਵਿਜ ਮੁਕਾਬਲਿਆਂ ਰਾਹੀਂ ਚੁਣ ਕੇ ਲੈਂਡਿੰਗ ਦਾ ਸਿੱਧਾ ਪ੍ਰਸਾਰਨ ਦੇਖਣ ਇੱਥੇ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ ਇਸਰੋ ਦੇ ਦੂਜੇ ਡੀ-ਆਰਬਿਟਲ ਆਪਰੇਸ਼ਨ ਦੇ ਬੁੱਧਵਾਰ ਨੂੰ ਸਫ਼ਲਤਾਪੂਰਵਕ ਹੁੰਦੇ ਹੀ ਭਾਰਤ ਦਾ ਪਹਿਲਾ ਮੂਨ ਲੈਂਡਰ ਵਿਕਰਮ 7 ਸਤੰਬਰ ਨੂੰ ਚੰਨ 'ਤੇ ਉਤਰਨ ਲਈ ਤਿਆਰ ਹੈ। ਭਾਰਤੀ ਪੁਲਾੜ ਏਜੰਸੀ ਇਸਰੋ ਅਨੁਸਾਰ, ਵਿਕਰਮ ਦਾ ਦੂਜਾ ਡੀ-ਆਰਬਿਟਲ ਆਪਰੇਸ਼ਨ ਬੁੱਧਵਾਰ ਤੜਕੇ 3.42 ਵਜੇ ਆਨਬੋਰਡ ਸੰਚਾਲਨ ਤੰਤਰ ਦੀ ਵਰਤੋਂ ਕਰਦੇ ਹੋਏ ਹੋਇਆ ਅਤੇ 9 ਸੈਕਿੰਡ 'ਚ ਪੂਰਾ ਹੋ ਗਿਆ।
ਤੜਕੇ 1.30 ਤੋਂ 2.30 ਵਜੇ ਦਰਮਿਆਨ ਚੰਨ 'ਤੇ ਉਤਰੇਗਾ
ਵਿਕਰਮ ਲੈਂਡਰ ਦਾ ਪੰਧ 35 ਕਿਲੋਮੀਟਰ ਗੁਣਾ 101 ਕਿਲੋਮੀਟਰ ਹੈ। ਇਸਰੋ ਨੇ ਕਿਹਾ ਕਿ ਇਸ ਆਪਰੇਸ਼ਨ ਦੇ ਨਾਲ ਹੀ ਵਿਕਰਮ ਦੇ ਚੰਨ ਦੀ ਸਤਿਹ 'ਤੇ ਉਤਰਨ ਲਈ ਜ਼ਰੂਰੀ ਆਰਬਿਟ ਪ੍ਰਾਪਤ ਕਰ ਲਈ ਗਈ ਹੈ। ਇਸਰੋ ਅਨੁਸਾਰ ਵਿਕਰਮ ਚੰਨ ਦੇ ਦੱਖਣੀ ਧਰੁਵ 'ਤੇ 7 ਸਤੰਬਰ ਨੂੰ ਤੜਕੇ ਡੇਢ ਵਜੇ ਤੋਂ ਢਾਈ ਵਜੇ ਦਰਮਿਆਨ ਉਤਰੇਗਾ। ਵਿਕਰਮ ਦੇ ਚੰਨ 'ਤੇ ਉਤਰਦੇ ਹੀ ਰੋਵਰ ਲੈਂਡਰ ਉਸ 'ਚੋਂ ਨਿਕਲ ਆਏਗਾ ਅਤੇ ਰਿਸਰਚ ਸ਼ੁਰੂ ਕਰ ਦੇਵੇਗਾ, ਜਿਸ ਲਈ ਉਸ ਨੂੰ ਬਣਾਇਆ ਗਿਆ ਹੈ।
22 ਜੁਲਾਈ ਨੂੰ ਕੀਤਾ ਗਿਆ ਸੀ ਲਾਂਚ
ਇਸਰੋ ਨੇ ਕਿਹਾ ਕਿ ਚੰਦਰਯਾਨ-2 ਆਰਬਿਟਰ ਆਪਣੀ 96 ਕਿਲੋਮੀਟਰ ਗੁਣਾ 125 ਕਿਲੋਮੀਟਰ ਦੇ ਮੌਜੂਦਾ ਪੰਧ 'ਚ ਚੰਨ੍ਹ ਦੇ ਚਾਰੇ ਪਾਸੇ ਘੁੰਮ ਰਿਹਾ ਹੈ ਅਤੇ ਦੋਵੇਂ- ਆਰਬਿਟਰ ਅਤੇ ਲੈਂਡਰ ਸਹੀ ਕੰਮ ਕਰ ਰਹੇ ਹਨ। ਸੋਮਵਾਰ ਦੁਪਹਿਰ ਨੂੰ ਵਿਕਰਮ ਚੰਦਰਯਾਨ-2 ਤੋਂ ਵੱਖ ਹੋ ਗਿਆ ਸੀ। ਭਾਰਤ ਦੇ ਕੁੱਲ 978 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦੇ ਅਧੀਨ ਚੰਦਰਯਾਨ-2 ਨੂੰ ਭਾਰੀ ਰਾਕੇਸ਼ ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵ੍ਹੀਕਲ-ਮਾਰਕ3 (ਜੀ.ਐੱਸ.ਐੱਲ.ਵੀ.-ਐੱਮ.ਕੇ. 3) ਰਾਹੀਂ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ।
ਰੂਸ 'ਚ ਮੋਦੀ ਨੇ ਪੇਸ਼ ਕੀਤੀ ਸਾਦਗੀ ਦੀ ਮਿਸਾਲ, ਵੀਡੀਓ ਵਾਇਰਲ
NEXT STORY