ਨਵੀਂ ਦਿੱਲੀ—ਉੱਤਰ-ਪੂਰਬੀ ਹਿੰਸਾ ਦੌਰਾਨ ਆਈ.ਬੀ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਮਾਮਲੇ ’ਚ 5 ਹੋਰ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਨਾਂ ਫਿਰੋਜ, ਜਾਵੇਦ, ਗੁਲਫਾਮ ਅਤੇ ਸ਼ੋਏਬ ਹਨ ਜੋ ਕਿ ਚਾਂਦ ਬਾਗ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਨਾਲ ਹੀ ਅਨਸ ਨਾਂ ਦੇ ਇਕ ਦੋਸ਼ੀ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ ਜੋ ਕਿ ਮੁਸਤਫਾਬਾਦ ਦਾ ਰਹਿਣ ਵਾਲਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਮਲੇ ’ਚ ਸਲਮਾਨ ਨਾਂ ਦੇ ਦੋਸ਼ੀ ਨੂੰ ਫੜਿ੍ਹਆ ਗਿਆ ਸੀ। ਹੁਣ ਤੱਕ ਅੰਕਿਤ ਹੱਤਿਆਕਾਂਡ ’ਚ ਕੁੱਲ 6 ਗਿ੍ਰਫਤਾਰ ਕੀਤੇ ਗਏ ਹਨ। ਸਾਰੇ ਦੋਸ਼ੀਆਂ ਦੀ ਪਹਿਚਾਣ ਸੀ.ਸੀ.ਟੀ.ਵੀ ਫੁਟੇਜ ਅਤੇ ਲੋਕਲ ਇਨਪੁੱਟ ਰਾਹੀਂ ਕੀਤੀ ਗਈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅੰਕਿਤ ਹੱਤਿਆਕਾਂਡ ਨੂੰ ਲਗਭਗ 10 ਤੋਂ 12 ਲੋਕਾਂ ਨੇ ਮਿਲ ਕੇ ਅੰਜ਼ਾਮ ਦਿੱਤਾ ਸੀ ਫਿਲਹਾਲ ਮਾਮਲੇ ’ਚ ਦੋ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਸਾਬਕਾ ਕੌਂਸਲਰ ਤਾਹਿਰ ਹੁਸੈਨ ਤੋਂ ਪੁੱਛ ਗਿੱਛ ਚੱਲ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕੜਕੜਦੂਮ ਕੋਰਟ ਨੇ ਹਸੀਨ ਉਰਫ ਸਲਮਾਨ ਨੂੰ ਚਾਰ ਦਿਨ ਦੀ ਰਿਮਾਂਡ ’ਤੇ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਸੀ।
ਇਹ ਵੀ ਪੜ੍ਹੋ: ਅੰਕਿਤ ਸ਼ਰਮਾ 'ਤੇ ਚਾਕੂ ਨਾਲ ਹੋਏ ਸਨ 12 ਵਾਰ, ਸਰੀਰ 'ਤੇ ਸੱਟਾਂ ਦੇ 51 ਨਿਸ਼ਾਨ
ਚੌਲਾਂ ਦੇ ਪਾਣੀ ਪੀਣ ਨਾਲ ਸਰੀਰ ’ਚ ਆਉਂਦੀ ਹੈ ਐਨਰਜੀ
NEXT STORY