ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਸੰਕਰਮਣ ਦੇ 1,67,059 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਸੰਕਰਮਣ ਦੇ ਮਾਮਲੇ 4.14 ਕਰੋੜ ਦੇ ਪਾਰ ਚਲੇ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਅੰਕੜਿਆਂ ਅਨੁਸਾਰ 24 ਘੰਟਿਆਂ 'ਚ ਸੰਕਰਮਣ ਨਾਲ 1,192 ਹੋਰ ਲੋਕਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,92,242 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਇਲਾਜ ਅਧੀਨ ਮਾਮਲੇ ਘੱਟ ਕੇ 17,43,059 ਹੋਏ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 4.20 ਫੀਸਦੀ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਨਵੀਆਂ ਹਿਦਾਇਤਾਂ ਜਾਰੀ, ਰੈਲੀਆਂ ਅਤੇ ਰੋਡ ਸ਼ੋਅ ਨੂੰ ਲੈ ਕੇ ਦਿੱਤੇ ਇਹ ਹੁਕਮ
ਉੱਥੇ ਹੀ ਸੰਕਰਮਣ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 94.60 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 11.69 ਫੀਸਦੀ ਜਦੋਂ ਕਿ ਹਫ਼ਤਾਰਾ ਸੰਕਰਮਣ ਦਰ 15.25 ਫੀਸਦੀ ਦਰਜ ਕੀਤੀ ਗਈ। ਸੰਕਰਮਣ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ ਵਧ ਕੇ 3,92,30,198 ਹੋ ਗਈ ਹੈ। ਨਵੇਂ ਮਾਮਲਿਆਂ ਨੂੰ ਮਿਲ ਕੇ ਦੇਸ਼ 'ਚ ਸੰਕਰਮਣ ਦੇ ਮਾਮਲੇ ਵਧ ਕੇ 4,14,69,499 ਹੋ ਗਏ ਹਨ। ਦੇਸ਼ 'ਚ ਹੁਣ ਤੱਕ ਸੰਕਰਮਣ ਰੋਕੂ ਟੀਕੇ ਦੀਆਂ 166.68 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਹਾਈ ਕੋਰਟ ਦੇ ਜੱਜਾਂ ਲਈ 17 ਨਾਵਾਂ ਦੀ ਸਿਫਾਰਿਸ਼
NEXT STORY