ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹੋਰਨਾਂ ਪਾਰਟੀਆਂ ਤੋਂ ਭਾਜਪਾ ਵਿਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਸਕ੍ਰੀਨਿੰਗ ਲਈ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਪ੍ਰਧਾਨਗੀ ਹੇਠ ਭਾਵੇਂ ਹੀ ਇਕ ਕਮੇਟੀ ਬਣਾਈ ਹੋਵੇ ਪਰ ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਉਤਸ਼ਾਹ ਪੈਦਾ ਕਰਨ ਅਤੇ ਫਰਵਰੀ ਤੋਂ ਪ੍ਰਰਿਕਿਰਿਆ ਨੂੰ ਨਿਯੰਤ੍ਰਿਤ ਕਰਨ ਲਏ ਇਕ ਰਣਨੀਤਕ ਕਦਮ ਹੈ।
ਸੰਸਦ ਦੇ ਸੈਸ਼ਨ ਦੌਰਾਨ ਇਹ ਪ੍ਰਕਿਰਿਆ ਤੇਜ਼ ਹੋ ਜਾਵੇਗੀ ਕਿਉਂਕਿ ਕਈ ਮੌਜੂਦਾ ਸੰਸਦ ਮੈਂਬਰ ਅਤੇ ਹੋਰ ਪਾਰਟੀਆਂ ਦੇ ਸੀਨੀਅਰ ਆਗੂ ਵੀ ਇੱਥੇ ਆਉਣਗੇ ਅਤੇ ਨਿੱਜੀ ਪੱਧਰ ’ਤੇ ਗੱਲਬਾਤ ਹੋ ਸਕਦੀ ਹੈ। ਲੋਕ ਸਭਾ ਸੀਟਾਂ ਅਤੇ ਅਹੁਦਿਆਂ ਦੀ ਵੰਡ ਨੂੰ ਲੈ ਕੇ ਪਾਰਟੀਆਂ ਦੇ ‘ਇੰਡੀਆ’ ਧੜੇ ਵਿਚ ਮਤਭੇਦ ਹੋਣ ਕਾਰਨ ਵੱਡੀ ਗਿਣਤੀ ਵਿਚ ਨੇਤਾ ਸਮਾਂ ਰਹਿੰਦਿਆਂ ਬਿਹਤਰ ਬਦਲ ਤਲਾਸ਼ ਰਹੇ ਹਨ।
ਰਾਹੁਲ ਗਾਂਧੀ ਦੇ ਕਰੀਬੀ ਮਿਲਿੰਦ ਦੇਵੜਾ ਦਾ ਕਾਂਗਰਸ ਛੱਡਣਾ ਅਤੇ ਮਹਾਰਾਸ਼ਟਰ ’ਚ ਸ਼ਿੰਦੇ ਦਾ ਲੜ ਫੜਨਾ ਇਸੇ ਰੁਝਾਨ ਵੱਲ ਇਸ਼ਾਰਾ ਕਰਦਾ ਹੈ। ਪ੍ਰਧਾਨ ਮੰਤਰੀ ਦਾ ਸੰਸਦ ਦੇ ਸੈਸ਼ਨ ਤੱਕ ਬਹੁਤ ਵਿਅਸਤ ਪ੍ਰੋਗਰਾਮ ਹੈ ਅਤੇ ਉਨ੍ਹਾਂ ਦਾ ਸਾਰਾ ਧਿਆਨ ਦੱਖਣੀ ਭਾਰਤੀ ਰਾਜਾਂ ’ਤੇ ਹੈ ਅਤੇ ਉਹ ਕੋਈ ਧਿਆਨ ਭਟਕਾਉਣਾ ਨਹੀਂ ਚਾਹੁੰਦੇ ਹਨ। ਪੀ. ਐੱਮ. 30 ਜਨਵਰੀ ਤੋਂ ਪਹਿਲਾਂ ਸਾਰੇ ਰਾਜਾਂ ਦੇ ਦੌਰੇ ਦਾ ਘੱਟੋ-ਘੱਟ ਇਕ ਦੌਰ ਪੂਰਾ ਕਰਨਾ ਚਾਹੁੰਦੇ ਹਨ।
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਵਿਧਾਇਕਾਂ ਸਮੇਤ 200 ਤੋਂ ਵੱਧ ਆਗੂ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਪਾਰਟੀ ਲੀਡਰਸ਼ਿਪ ਇਸ ਦੀ ਹੋਰ ਜਾਂਚ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦੇ ਵਫ਼ਾਦਾਰ ਵਰਕਰਾਂ ’ਚ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ।
ਭਾਜਪਾ ਦਾ ਧਿਆਨ ਦੱਖਣੀ ਭਾਰਤ, ਓਡਿਸ਼ਾ, ਤੇਲੰਗਾਨਾ, ਪੱਛਮੀ ਬੰਗਾਲ, ਬਿਹਾਰ ਅਤੇ ਕੁਝ ਹੋਰ ਰਾਜਾਂ ’ਤੇ ਹੈ। ਕੁਝ ਰਾਜਾਂ ਵਿਚ ਲੋਕ ਸਭਾ ਦੇ ਨਾਲ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ। ਭਾਜਪਾ ਉਸ ਨੂੰ ਜਿੱਤਣ ਲਈ ਬੇਤਾਬ ਹੈ। ਖ਼ਬਰਾਂ ਇਹ ਵੀ ਹਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਕ ਸਾਲ ਪਹਿਲਾਂ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਕਰਵਾਉਣਾ ਚਾਹੁੰਦੇ ਹਨ। ਪਰ ਆਰ. ਜੇ. ਡੀ. ਤਿਆਰ ਨਹੀਂ ਹੈ ਅਤੇ ਝਗੜੇ ਦਾ ਅਸਲ ਕਾਰਨ ਕੋਆਰਡੀਨੇਟਰ ਦੇ ਅਹੁਦੇ ਨੂੰ ਲੈ ਕੇ ਨਹੀਂ ਹੈ।
ਅਜੇ ਵੀ ਨਹੀਂ ਖੁੱਲ੍ਹਣਗੇ ਸਕੂਲ, ਮੁੜ ਵਧੀਆਂ ਛੁੱਟੀਆਂ, ਜਾਣੋ ਤਾਜ਼ਾ ਅਪਡੇਟ
NEXT STORY