ਲਖਨਊ (ਨਾਸਿਰ) - ਮਹਾਕੁੰਭ ਦੇ 5 ਦਿਨ ਹੋ ਗਏ ਹਨ। ਇਸ ਦੌਰਾਨ ਲੱਗਭਗ 7 ਕਰੋੜ ਤੋਂ ਵੱਧ ਲੋਕ ਸੰਗਮ ’ਚ ਆਸਥਾ ਦੀ ਡੁਬਕੀ ਲਾ ਚੁੱਕੇ ਹਨ। ਅੱਜ ਸੰਗਮ ’ਚ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਡੁਬਕੀ ਲਾਈ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਵੀ ਮਹਾਕੁੰਭ ’ਚ ਆਉਣਗੇ।
ਕਾਂਗਰਸ ਦੇ ਦੋਵੇਂ ਨੇਤਾ ਇਸ਼ਨਾਨ ਤੋਂ ਬਾਅਦ ਸ਼ੰਕਰਾਚਾਰੀਆ ਅਤੇ ਸੰਤਾਂ ਦਾ ਆਸ਼ੀਰਵਾਦ ਲੈਣਗੇ। ਮਹਾਕੁੰਭ ’ਚ ਇਸ਼ਨਾਨ ਕਰਨ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਵੀ ਪਹੁੰਚੇ। ਉਨ੍ਹਾਂ ਕਿਹਾ ਕਿ 144 ਸਾਲਾਂ ਬਾਅਦ ਵੀ ਇਸ ਮਹਾਕੁੰਭ ’ਚ ਜੋ ਇਸ਼ਨਾਨ ਨਹੀਂ ਕਰ ਸਕੇ, ਉਨ੍ਹਾਂ ਦਾ ਜੀਵਨ ਵਿਅਰਥ ਹੈ। ਮਹਾਕੁੰਭ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਸਮਾਗਮ ਨੂੰ ਸ਼ਾਨਦਾਰ ਰੂਪ ਦਿੱਤਾ।
ਅੱਜ ਮਹਾਕੁੰਭ ’ਚ ਪਹੁੰਚਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ 18 ਜਨਵਰੀ ਨੂੰ ਮਹਾਕੁੰਭ ਪ੍ਰਯਾਗਰਾਜ ਪਹੁੰਚਣਗੇ ਅਤੇ ਮਹਾਕੁੰਭ ਖੇਤਰ ਵਿਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਉਹ ਸਾਧੂ-ਸੰਤਾਂ ਤੋਂ ਅਾਸ਼ੀਰਵਾਦ ਲੈਣ ਦੇ ਨਾਲ-ਨਾਲ ਹਨੂਮਾਨ ਮੰਦਰ ਵੀ ਜਾਣਗੇ ਅਤੇ ਸੰਗਮ ਵਿਚ ਇਸ਼ਨਾਨ ਕਰਨਗੇ। ਇਸ ਤੋਂ ਬਾਅਦ ਉਹ ਝੁੰਸੀ ਦੇ ਅੰਦਾਵਾ ਵਿਚ ਵਿਆਹ ਸਮਾਰੋਹ ਵਿਚ ਸ਼ਾਮਲ ਹੋਣਗੇ ਅਤੇ ਸਰਕਟ ਹਾਊਸ ਵਿਚ ਰਾਤ ਨੂੰ ਰੁਕਣਗੇ। ਉਹ 19 ਜਨਵਰੀ ਨੂੰ ਜੌਨਪੁਰ ਲਈ ਰਵਾਨਾ ਹੋਣਗੇ।
ਮਹਾਕੁੰਭ ਵਿਸ਼ਵਾਸ, ਏਕਤਾ ਤੇ ਸਦਭਾਵਨਾ ਦਾ ਪ੍ਰਤੀਕ : ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਕਸ ’ਤੇ ਮਹਾਕੁੰਭ 2025 ਦੇ ਹਵਾਲੇ ਨਾਲ ਲਿਖਿਆ ਕਿ ਪ੍ਰਯਾਗਰਾਜ ਵਿਚ ਹੋ ਰਹੇ ਇਸ ਵਿਸ਼ਾਲ ਇਕੱਠ ’ਚ ਹੁਣ ਤੱਕ 7 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਤ੍ਰਿਵੇਣੀ ’ਚ ਆਸਥਾ ਦੀ ਡੁਬਕੀ ਲਾਈ ਹੈ। 30 ਲੱਖ ਤੋਂ ਵੱਧ ਲੋਕ ਅੱਜ ਸੰਗਮ ਦੇ ਪਵਿੱਤਰ ਜਲ ’ਚ ਇਸ਼ਨਾਨ ਕਰ ਚੁੱਕੇ ਹਨ। ਉਨ੍ਹਾਂ ਨੇ ਪੂਜਨੀਕ ਸਾਧੂ-ਸੰਤਾਂ, 10 ਲੱਖ ਕਲਪਵਾਸੀਆਂ ਅਤੇ 20 ਲੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ ਅਤੇ ਮਾਂ ਗੰਗਾ ਨੂੰ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਪ੍ਰਾਰਥਨਾ ਕੀਤੀ। ਇਹ ਮਹਾਕੁੰਭ ਵਿਸ਼ਵਾਸ, ਏਕਤਾ ਤੇ ਸਦਭਾਵਨਾ ਦਾ ਪ੍ਰਤੀਕ ਬਣ ਗਿਆ ਹੈ।
8ਵੇਂ ਤਨਖ਼ਾਹ ਕਮਿਸ਼ਨ ਦੇ ਲਾਗੂ ਹੁੰਦੇ ਹੀ DA ਅਤੇ DR ਹੋ ਜਾਵੇਗਾ 0? ਜਾਣੋ ਕੀ ਹੈ ਨਿਯਮ
NEXT STORY