ਨਵੀਂ ਦਿੱਲੀ–ਬੰਗਾਲ ਦੀ ਮੌਸਮੀ ਨੇ ਏਸ਼ੀਅਾ ਦੇ ਸਭ ਤੋਂ ਉੱਚੇ ਜਵਾਲਾਮੁਖੀ ਪਰਬਤ ਮਾਊਂਟ ਦਾਮਾਵੰਦ ਦੀ ਚੋਟੀ ’ਤੇ ਪਹੁੰਚ ਕੇ ਉਥੇ ਤਿਰੰਗਾ ਲਹਿਰਾ ਕੇ ਅਨੋਖੀ ਹਿੰਮਤ ਦਾ ਸਬੂਤ ਦਿੱਤਾ ਹੈ। ਮੌਸਮ ਪ੍ਰਮੁੱਖ ਪਰਬਤਾਰੋਹੀ ਸਤਿਅਾਰੂਪ ਸਿਧਾਂਤ ਅਤੇ ਭਾਸਵਤੀ ਚਟਰਜੀ ਦੇ ਨਾਲ ਈਰਾਨ ਦੀ ਸਭ ਤੋਂ ਉੱਚੀ ਚੋਟੀ ਅਤੇ ਸੰਭਾਵਿਤ ਤੌਰ ’ਤੇ ਸਰਗਰਮ ਜਵਾਲਾਮੁਖੀ ਮਾਊਂਟ ਦਾਮਾਵੰਦ ਦੇ ਸਿਖਰ ’ਤੇ ਪਹੁੰਚੀ। ਮਾਊਂਟ ਦਾਮਾਵੰਦ ਦੇ ਸਿਖਰ ’ਤੇ ਤਿਰੰਗਾ ਲਹਿਰਾਉਣ ਦੇ ਬੁਲੰਦ ਹੌਸਲੇ, ਪੱਕੇ ਇਰਾਦੇ ਅਤੇ ਉਤਸ਼ਾਹ ਨੇ ਮੌਸਮੀ ਨੂੰ ਚੜ੍ਹਾਈ ਦੇ ਸਮੇਂ ਲਗਾਤਾਰ ਉਤਸ਼ਾਹਿਤ ਰੱਖਿਅਾ।
ਦਿੱਲੀ 'ਚ ਨਹੀਂ ਮਿਲਣਗੇ ਸ਼ਰਾਬ ਦੇ ਇਹ 2 ਮਸ਼ਹੂਰ ਬਰਾਂਡ, ਲੱਗੀ ਪਾਬੰਦੀ
NEXT STORY