ਮੁਰੈਨਾ (ਵਾਰਤਾ)- ਮਾਸੂਮ ਬੱਚੀ ਦਾ ਹੱਥ ਉਬਲਦੇ ਪਾਣੀ 'ਚ ਪਾਉਣ ਦੇ ਮਾਮਲੇ 'ਚ ਪੁਲਸ ਨੇ ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਕੈਲਾਰਸ ਥਾਣਾ ਖੇਤਰ ਦੇ ਤਿਲੋਂਜਰੀ ਪਿੰਡ ਵਾਸੀ ਪ੍ਰਿਯੰਕਾ ਜਾਟਵ ਨੇ ਆਪਣੀ 5 ਸਾਲਾ ਮਾਸੂਮ ਧੀ ਨੂੰ ਰਸੋਈ ਦਾ ਦਰਵਾਜ਼ਾ ਬੰਦ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਧੀ ਕਿਸੇ ਕਾਰਨ ਦਰਵਾਜ਼ਾ ਬੰਦ ਕਰਨਾ ਭੁੱਲ ਗਈ। ਇਸ ਵਿਚ ਰਸੋਈ 'ਚ ਰੱਖਿਆ ਦੁੱਧ ਕੁੱਤਾ ਪੀ ਗਿਆ। ਇਸ ਗਲਤੀ ਦੀ ਸਜ਼ਾ ਉਸ ਦੀ ਮਾਂ ਨੇ ਬੇਰਹਿਮੀ ਨਾਲ ਧੀ ਦਾ ਹੱਥ ਉਬਲਦੇ ਹੋਏ ਪਾਣੀ ਦੀ ਬਾਲਟੀ 'ਚ ਪਾ ਦਿੱਤਾ, ਜਿਸ ਨਾਲ ਉਸ ਦਾ ਹੱਥ ਬੁਰੀ ਤਰ੍ਹਾਂ ਝੁਲਸ ਗਿਆ। ਮਾਸੂਮ ਧੀ ਦੀ ਦਾਦੀ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਂ ਪ੍ਰਿਯੰਕਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਿੱਖ ਸ਼ਖ਼ਸਤੀਅਤ ਨੂੰ ਮਿਲੇਗਾ 'ਕੋਹਿਨੂਰ-ਏ-ਹਿੰਦ', ਕਾਰਨਾਮੇ 'ਤੇ ਬਣ ਚੁੱਕੀ ਹੈ Bollywood Film
NEXT STORY