ਅੰਬਿਕਾਪੁਰ : ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲ੍ਹੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਔਰਤ ਨੇ ਆਪਣੇ ਅਧਿਆਪਕ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਕਥਿਤ ਤੌਰ 'ਤੇ ਆਪਣੀ ਬੇਟੀ ਸਮੇਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੀਨਾ ਗੁਪਤਾ (35) ਅਤੇ ਉਸ ਦੀ ਬੇਟੀ ਆਸਥਾ ਗੁਪਤਾ (7) ਵਜੋਂ ਹੋਈ ਹੈ। ਦੋਵਾਂ ਨੇ ਜਿਸ ਸਕੂਲ ਵਿਚ ਉਸ ਦਾ ਪਤੀ ਅਧਿਆਪਕ ਸੀ, ਉਸ ਦੇ ਸਾਹਮਣੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ।
ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਸਕੂਲ ਦੇ ਸਾਹਮਣੇ ਇਕ ਦਰੱਖ਼ਤ ਨਾਲ ਇਕ ਔਰਤ ਅਤੇ ਕੁੜੀ ਦੀਆਂ ਲਾਸ਼ਾਂ ਲਟਕ ਰਹੀਆਂ ਹਨ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਰਵਾਨਾ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਮੀਨਾ ਦਾ ਪਤੀ ਸੰਜੇ ਪਿੰਡ ਕੁੰਨੀ ਦੇ ਹਾਈ ਸਕੂਲ ਵਿੱਚ ਬਤੌਰ ਅਧਿਆਪਕ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ।
ਇਹ ਵੀ ਪੜ੍ਹੋ - ਬਰਾਤ ਤੋਂ ਪਹਿਲਾਂ ਲਾੜੀ ਘਰ ਪਹੁੰਚ ਗਈ 'ਭਾਬੀ', ਕਹਿੰਦੀ 'ਉਹ ਮੇਰਾ, ਮੈਂ ਨਹੀਂ ਹੋਣ ਦਿੰਦੀ ਤੇਰਾ', ਬਸ ਫਿਰ....
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਮੀਨਾ ਆਪਣੀ ਬੇਟੀ ਨਾਲ ਸਕੂਲ ਪਹੁੰਚੀ ਤਾਂ ਉਸ ਦਾ ਆਪਣੇ ਪਤੀ ਨਾਲ ਫਿਰ ਤੋਂ ਝਗੜਾ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਮਾਂ-ਧੀ ਸਕੂਲ ਦੇ ਬਾਹਰ ਹੀ ਬੈਠੇ ਰਹੇ ਅਤੇ ਸ਼ਾਮ ਨੂੰ ਸਕੂਲ ਬੰਦ ਹੋਣ ਤੱਕ ਦੋਵੇਂ ਸਕੂਲ ਦੇ ਬਾਹਰ ਹੀ ਸਨ। ਫਿਰ ਅਗਲੇ ਦਿਨ ਯਾਨੀ ਸ਼ੁੱਕਰਵਾਰ ਸਵੇਰੇ ਲੋਕਾਂ ਨੇ ਸਕੂਲ ਦੇ ਸਾਹਮਣੇ ਦਰੱਖ਼ਤ 'ਤੇ ਦੋਹਾਂ ਦੀਆਂ ਲਾਸ਼ਾਂ ਲਟਕਦੀਆਂ ਦੇਖੀਆਂ। ਪੁਲਸ ਨੂੰ ਸ਼ੱਕ ਹੈ ਕਿ ਮੀਨਾ ਨੇ ਰਾਤ ਨੂੰ ਆਪਣੀ ਬੇਟੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2025 'ਚ ਸਭ ਕੁਝ ਹੋਵੇਗਾ ਤਬਾਹ, ਲੱਗ ਜਾਣਗੇ ਲਾਸ਼ਾਂ ਦੇ ਢੇਰ! ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ
NEXT STORY