ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਦਾਦੋਨ ਥਾਣੇ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਔਰਤ ਆਪਣੇ ਜਵਾਈ ਨਾਲ ਥਾਣੇ ਪਹੁੰਚੀ ਅਤੇ ਦੋਵਾਂ ਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਮਾਮਲਾ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਹ ਔਰਤ ਕੋਈ ਹੋਰ ਨਹੀਂ ਸਗੋਂ ਨੌਜਵਾਨ ਦੀ ਸੱਸ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਵਿਚਕਾਰ ਪ੍ਰੇਮ ਸਬੰਧ ਸਨ, ਜਿਸ ਕਾਰਨ ਉਹ ਘਰੋਂ ਭੱਜ ਗਏ ਸਨ। ਇਸ ਦੌਰਾਨ ਸੱਸ ਅਨੀਤਾ ਨੇ ਵੀ ਪੁਲਸ ਸਾਹਮਣੇ ਕਈ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ- ਸਹੁਰੇ ਨੇ ਕਤਲ ਕੀਤੀ ਨੂੰਹ, ਜਦੋਂ ਮੌਕੇ 'ਤੇ ਪੁਲਸ ਪਹੁੰਚੀ ਤਾਂ....
8 ਅਪ੍ਰੈਲ ਨੂੰ ਘਰ ਛੱਡ ਕੇ ਦੌੜੇ ਸਨ
ਰਾਹੁਲ ਅਤੇ ਅਨੀਤਾ ਨਾਮ ਦੇ ਜੋੜੇ ਨੇ ਪੁਲਸ ਨੂੰ ਦੱਸਿਆ ਕਿ ਉਹ 8 ਅਪ੍ਰੈਲ ਨੂੰ ਆਪਣੇ-ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਸਨ। ਅਨੀਤਾ ਨੇ ਦੱਸਿਆ ਕਿ ਉਹ ਘਰੇਲੂ ਸਮੱਸਿਆਵਾਂ ਤੋਂ ਪਰੇਸ਼ਾਨ ਸੀ ਅਤੇ ਸਿਰਫ਼ ਰਾਹੁਲ ਹੀ ਉਸ ਨੂੰ ਸਮਝਦਾ ਸੀ। ਇਸ ਕਰਕੇ ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ।
ਦਿੱਲੀ ਤੋਂ ਲੈ ਕੇ ਨੇਪਾਲ ਤੱਕ ਦਾ ਸਫ਼ਰ
ਪੁਲਸ ਪੁੱਛਗਿੱਛ ਦੌਰਾਨ ਅਨੀਤਾ ਨੇ ਦੱਸਿਆ ਕਿ ਉਹ ਅਤੇ ਰਾਹੁਲ ਪਹਿਲਾਂ ਦਿੱਲੀ ਗਏ, ਫਿਰ ਬਿਹਾਰ ਪਹੁੰਚੇ ਅਤੇ ਉੱਥੋਂ ਉਹ ਕੁਝ ਦਿਨਾਂ ਲਈ ਨੇਪਾਲ ਵਿਚ ਲੁਕੇ ਰਹੇ। ਇਸ ਸਮੇਂ ਦੌਰਾਨ ਉਸ ਨੇ ਲਗਭਗ 2826 ਕਿਲੋਮੀਟਰ ਦੀ ਯਾਤਰਾ ਕੀਤੀ। ਰਾਹੁਲ ਨੇ ਕਿਹਾ ਕਿ ਉਹ ਲਗਾਤਾਰ ਦੌੜ-ਭੱਜ ਕਰਕੇ ਥੱਕ ਗਿਆ ਹੈ, ਇਸ ਲਈ ਹੁਣ ਉਹ ਸਮਾਜ ਅਤੇ ਆਪਣੇ ਪਰਿਵਾਰ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ- ਹੈਲੋ! ਸ਼ਹਿਰ 'ਚ ਹੋਣਗੇ ਬੰਬ ਧਮਾਕੇ, ਇਕ ਫੋਨ ਨੇ ਪੁਲਸ ਨੂੰ ਪਾ 'ਤੀਆਂ ਭਾਜੜਾਂ
ਹੁਣ ਵਿਆਹ ਕਰਨ ਦੀ ਯੋਜਨਾ
ਜਦੋਂ ਪੁਲਸ ਨੇ ਪੁੱਛਿਆ ਕਿ ਕੀ ਦੋਵਾਂ ਨੇ ਵਿਆਹ ਕਰਵਾ ਲਿਆ ਹੈ, ਤਾਂ ਅਨੀਤਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਅਜੇ ਵਿਆਹ ਨਹੀਂ ਕਰਵਾਇਆ ਹੈ ਪਰ ਉਹ ਆਪਣੇ ਪਰਿਵਾਰਾਂ ਨਾਲ ਗੱਲ ਕਰਕੇ ਵਿਆਹ ਕਰਾਉਣ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਇਕੱਠੇ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ।
ਗਹਿਣਿਆਂ ਅਤੇ ਨਕਦੀ ਨੂੰ ਲੈ ਕੇ ਅਨੀਤਾ ਨੇ ਦਿੱਤੀ ਸਫਾਈ
ਇਸ ਮਾਮਲੇ 'ਚ ਅਨੀਤਾ 'ਤੇ ਦੋਸ਼ ਲਾਏ ਗਏ ਸਨ ਕਿ ਉਹ ਆਪਣੀ ਧੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਈ ਸੀ। ਅਨੀਤਾ ਨੇ ਇਸ ਦਾ ਜਵਾਬ ਦਿੱਤਾ ਕਿ ਮੈਂ ਉੱਥੇ ਸਿਰਫ਼ ਆਪਣੀਆਂ ਝਾਂਜਰਾਂ ਅਤੇ ਮੰਗਲਸੂਤਰ ਪਾ ਕੇ ਗਈ ਸੀ ਅਤੇ ਮੈਂ ਉਹੀ ਪਾ ਕੇ ਵਾਪਸ ਆਈ ਹਾਂ। ਮੇਰੇ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ 'ਚ ਆਉਣਗੇ 1250 ਰੁਪਏ
ਪਤੀ 'ਤੇ ਲਾਏ ਕੁੱਟਮਾਰ ਦੇ ਦੋਸ਼
ਅਨੀਤਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ 6-6 ਮਹੀਨੇ ਘਰ ਤੋਂ ਬਾਹਰ ਰਹਿੰਦਾ ਹੈ। ਜਦੋਂ ਵੀ ਮੈਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਉਹ ਜਾਂ ਤਾਂ ਕੋਈ ਪੈਸਾ ਨਹੀਂ ਦਿੰਦਾ ਜਾਂ ਬਹੁਤ ਘੱਟ ਦਿੰਦਾ ਹੈ।ਕਦੇ 1500 ਰੁਪਏ ਅਤੇ ਕਦੇ 2000 ਰੁਪਏ। ਜਦੋਂ ਮੈਂ ਪੈਸੇ ਮੰਗਦੀ ਹਾਂ ਤਾਂ ਉਹ ਮੈਨੂੰ ਕੁੱਟਦਾ ਹੈ। ਅੱਜ ਤੱਕ ਉਸਨੇ ਘਰ ਵੀ ਸਹੀ ਢੰਗ ਨਾਲ ਨਹੀਂ ਬਣਾਇਆ ਅਤੇ ਉਹ ਹਰ ਖਰਚੇ ਦਾ ਹਿਸਾਬ ਮੰਗਦਾ ਹੈ। ਕੀ ਮੇਰਾ ਕੋਈ ਹੱਕ ਨਹੀਂ ਹੈ? ਮੈਂ ਪਤੀ ਤੋਂ ਸਿਰਫ਼ 1500 ਰੁਪਏ ਮੰਗੇ ਸਨ ਅਤੇ ਇਸ ਲਈ ਮੈਨੂੰ ਸਵੇਰ ਤੋਂ ਸ਼ਾਮ ਤੱਕ ਕੁੱਟਿਆ ਜਾਂਦਾ ਰਿਹਾ।
ਇਹ ਵੀ ਪੜ੍ਹੋ- ਆ ਗਿਆ ਵਿਆਹਾਂ ਦਾ ਸੀਜ਼ਨ ! ਹੁਣ ਵੱਜਣਗੀਆਂ ਸ਼ਹਿਨਾਈਆਂ, ਜਾਣੋ ਕਿਹੜੇ ਦਿਨ ਹੈ ਸ਼ੁੱਭ ਮਹੂਰਤ
ਧੀ ਦੇ ਵਿਆਹ ਬਾਰੇ ਕੀ ਕਿਹਾ?
ਜਦੋਂ ਪੁਲਸ ਨੇ ਅਨੀਤਾ ਨੂੰ ਪੁੱਛਿਆ ਕਿ ਕੀ ਉਸ ਨੇ ਆਪਣੀ ਧੀ ਦੇ ਵਿਆਹ ਬਾਰੇ ਨਹੀਂ ਸੋਚਿਆ, ਤਾਂ ਉਸ ਨੇ ਜਵਾਬ ਦਿੱਤਾ ਕਿ ਮੇਰੀ ਵੀ ਆਪਣੀ ਜ਼ਿੰਦਗੀ ਹੈ। ਇਹ ਮੇਰੀ ਧੀ ਦਾ ਵਿਆਹ ਸੀ ਪਰ ਸ਼ਾਂਤੀ ਅਤੇ ਖੁਸ਼ੀ ਮੇਰੇ ਲਈ ਵੀ ਮਹੱਤਵਪੂਰਨ ਹੈ। ਇਸ ਲਈ ਮੈਂ ਚਲੀ ਗਈ। ਹੁਣ ਅਸੀਂ ਦੋਵਾਂ ਪਰਿਵਾਰਾਂ ਨਾਲ ਗੱਲ ਕਰਾਂਗੇ ਅਤੇ ਵਿਆਹ ਕਰਾਂਗੇ। ਇਸ ਅਨੋਖੀ ਪ੍ਰੇਮ ਕਹਾਣੀ ਨੇ ਅਲੀਗੜ੍ਹ ਸਮੇਤ ਪੂਰੇ ਇਲਾਕੇ ਵਿਚ ਹਲਚਲ ਮਚਾ ਦਿੱਤੀ ਹੈ। ਸੱਸ ਅਤੇ ਜਵਾਈ ਵਿਚਕਾਰ ਪਿਆਰ, ਫਿਰ ਘਰੋਂ ਭੱਜਣਾ, ਨੇਪਾਲ ਦੀ ਯਾਤਰਾ ਕਰਨਾ ਅਤੇ ਫਿਰ ਪੁਲਸ ਸਟੇਸ਼ਨ ਵਿਚ ਆਤਮ ਸਮਰਪਣ ਕਰਨਾ। ਇਹ ਮਾਮਲਾ ਕਈ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਨੂੰਨੀ ਪਹਿਲੂਆਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਨਾ ਜਾਣ 'ਤੇ ਪਿਤਾ ਨੇ ਝਿੜਕਿਆ ਤਾਂ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ
NEXT STORY