ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ 11 ਸਾਲਾ ਇਕ ਮੁੰਡੇ ਨੇ ਸਕੂਲ ਨਾ ਜਾਣ ਨੂੰ ਲੈ ਕਿ ਪਿਤਾ ਦੀ ਝਿੜਕ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਰਤਪੁਰ ਥਾਣਾ ਇੰਚਾਰਜ (ਐੱਸਐੱਚਓ) ਵੀਰੇਂਦਰ ਕੁਮਾਰ ਨੇ ਦੱਸਿਆ ਕਿ ਘਟਨਾ ਬੁੱਧਵਾਰ ਨੂੰ ਮਿਲਕੀਆਂ ਮੁਹੱਲਾ ਦੀ ਹੈ, ਜਿੱਥੇ ਨਿਸਾਰ ਨਾਂ ਦੇ ਇਕ ਵਿਅਕਤੀ ਨੇ ਆਪਣੇ ਬੇਟੇ ਸ਼ਾਦਾਨ ਨੂੰ ਸਕੂਲ 'ਚ ਵਾਰ-ਵਾਰ ਗੈਰ-ਹਾਜ਼ਰ ਰਹਿਣ ਲਈ ਝਿੜਕਿਆ ਸੀ।
ਇਹ ਵੀ ਪੜ੍ਹੋ : 'ਇਹ ਕਿਚਨ 'ਚ, ਇਹ ਮੇਨ ਰੂਮ 'ਚ...' ਕੁੜੀ ਨੇ ਮੱਛਰ ਮਾਰ-ਮਾਰ ਭਰ ਲਈ ਕਾਪੀ, ਨਾਲ ਲਿਖ ਰੱਖੀ ਪੂਰੀ ਕੁੰਡਲੀ
ਅਧਿਕਾਰੀ ਨੇ ਦੱਸਿਆ,''ਪਿਤਾ ਦੀ ਝਿੜਕ ਤੋਂ ਦੁਖੀ ਹੋ ਕੇ ਸ਼ਾਦਾਨ ਘਰੋਂ ਚਲਾ ਗਿਆ ਅਤੇ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਬਾਅਦ 'ਚ ਉਸ ਦੀ ਲਾਸ਼ ਕੋਲ ਦੇ ਖਾਲੀ ਪਲਾਟ 'ਚ ਫਾਹੇ ਨਾਲ ਲਟਕੀ ਮਿਲੀ।'' ਪੁਲਸ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਤ ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, 95 ਬਿਜਲੀ ਮੀਟਰ ਸੜ ਕੇ ਹੋਏ ਸੁਆਹ
NEXT STORY