ਕਹਿੰਦੇ ਨੇ ਮਾਂ ਦੇ ਪੈਰਾਂ 'ਚ ਜੰਨਤ ਹੁੰਦੀ ਹੈ, ਉਸ ਦਾ ਕਰਜ਼ ਅਸੀਂ ਰਹਿੰਦੀ ਉਮਰ ਤਕ ਨਹੀਂ ਉਤਾਰ ਸਕਦੇ। ਕਹਿਣ ਨੂੰ ਤਾਂ ਮਾਂ ਸ਼ਬਦ ਬਹੁਤ ਛੋਟਾ ਹੈ ਪਰ ਉਸ ਦਾ ਮਹੱਤਵ ਬਹੁਤ ਜ਼ਿਆਦਾ ਹੈ। ਮਾਂ ਦਾ ਆਪਣੇ ਬੱਚੇ ਪ੍ਰਤੀ ਪਿਆਰ ਹੋ ਡੂੰਘਾ ਹੋ ਜਾਂਦਾ ਹੈ, ਜਦੋਂ ਉਹ ਆਪਣੇ ਬੱਚੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਮਾਂ ਦੀ ਮਮਤਾ ਦਾ ਕੋਈ ਮੁੱਲ ਨਹੀਂ, ਮਾਂ ਤਾਂ 'ਮਾਂ' ਹੁੰਦੀ ਹੈ।
ਇਕ ਤਸਵੀਰ 'ਚ ਮਾਂ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੀ ਹੈ, ਉਹ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਲਈ ਸਕੂਲ ਛੱਡ ਜਾ ਰਹੀ ਹੈ, ਤਾਂ ਕਿ ਉਹ ਚੰਗਾ ਇਨਸਾਨ ਬਣ ਸਕੇ। ਦੂਜੀ ਤਸਵੀਰ 'ਚ ਤੁਸੀਂ ਇਕ ਮਾਂ ਨੂੰ ਇੱਟਾਂ ਚੁੱਕਦੇ ਹੋਏ ਦੇਖਦੇ ਹੋ, ਜੋ ਕਿ ਬਹੁਤ ਹੀ ਮਿਹਨਤ ਨਾਲ ਇਨ੍ਹਾਂ ਇੱਟਾਂ ਨੂੰ ਚੁੱਕਦੀ ਹੈ। ਗਰੀਬੀ ਕਾਰਨ ਮਜ਼ਬੂਰ ਉਹ ਮਾਂ ਆਪਣੇ ਬੱਚੇ ਦਾ ਢਿੱਡ ਪਾਲਨ ਲਈ ਅਜਿਹਾ ਕਰ ਰਹੀ ਹੈ। ਇਹ ਮਾਂ ਵੀ ਕਿਸੇ 'ਮਰਦਾਨੀ' ਨਾਲੋਂ ਘੱਟ ਨਹੀਂ ਹੈ। ਆਪਣੇ ਬੱਚੇ ਨੂੰ ਪਿੱਠ 'ਤੇ ਬੰਨ੍ਹ ਕੇ ਇਹ ਮਾਂ ਸਖਤ ਮਿਹਨਤ ਕਰ ਰਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰਾਣੀ ਲਕਸ਼ਮੀ ਬਾਈ ਨੇ ਯੁੱਧ ਦੌਰਾਨ ਆਪਣੇ ਬੱਚੇ ਨੂੰ ਪਿੱਠ 'ਤੇ ਬੰਨ੍ਹਿਆ ਸੀ ਅਤੇ ਬਹੁਤ ਹੀ ਹੌਂਸਲੇ ਨਾਲ ਅੰਗਰੇਜ਼ਾਂ ਨਾਲ ਲੜੀ ਸੀ।
...ਤੇ ਸਿੱਖ ਕੈਦੀ ਵਰਿਆਮ ਸਿੰਘ ਨੂੰ ਜੇਲ 'ਚੋਂ ਨਹੀਂ ਕੀਤਾ ਗਿਆ ਰਿਹਾਅ
NEXT STORY