ਡਿਬਰੂਗੜ - ਅਸਾਮ ਦੇ ਸਾਬਕਾ ਮੁੱਖ ਮੰਤਰੀ ਕੇਸ਼ਬ ਚੰਦਰ ਗੋਗੋਈ ਦੀ ਪਤਨੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਜੱਜ ਰੰਜਨ ਗੋਗੋਈ ਦੀ ਮਾਂ ਲੇਖਿਕਾ ਸ਼ਾਂਤੀ ਗੋਗੋਈ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਪਰਿਵਾਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 87 ਸਾਲ ਦੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਬੇਟੇ ਅਤੇ ਦੋ ਬੇਟੀਆਂ ਹਨ।
ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ
ਲੇਖਿਕਾ ਅਤੇ ਪ੍ਰਮੁੱਖ ਸਾਮਾਜਕ ਕਰਮਚਾਰੀ ਸ਼ਾਂਤੀ ਗੋਗੋਈ ਨੇ ਆਪਣੇ ਪਤੀ ਦੀ ਮੌਤ ਦੇ ਦੋ ਸਾਲ ਬਾਅਦ ਸਾਲ 2000 ਵਿੱਚ ਸਮੁਦਾਏ ਦੀ ਕੁਸ਼ਲਤਾ ਵਿੱਚ ਯੋਗਦਾਨ ਲਈ ਸਮਾਜਿਕ ਸਿੱਖਿਆ ਵੈਲਫੇਅਰ ਅਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ। ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਣ ਤੋਂ ਇਲਾਵਾ ਉਹ ਆਲ ਅਸਾਮ ਲੇਖਿਕਾ ਸਮਾਗਮ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਮਹਿਲਾ ਕਮੇਟੀ ਦੀ ਸਲਾਹਕਾਰ ਵੀ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਮਰੀਕੀ ਸਮੁੰਦਰੀ ਫੌਜ ਨੇ ਭਾਰਤ 'ਚ ਕੀਤੀ 'ਦਾਦਾਗਿਰੀ', ਬਿਨਾਂ ਇਜਾਜ਼ਤ ਦੇ ਕੀਤਾ ਇਹ ਕੰਮ
NEXT STORY