ਜੰਮੂ— ਮਾਂ-ਬਾਪ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਆਪਣੇ ਵਲੋਂ ਹਰ ਤਰ੍ਹਾਂ ਦੀ ਜਦੋ-ਜਹਿੱਦ ਕਰਦੇ ਹਨ। ਜਦੋਂ ਬੱਚੇ ਅਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਸੁਪਨੇ ਟੁੱਟ ਜਾਂਦੇ ਹਨ। ਅਕਸਰ ਖਬਰਾਂ 'ਚ ਸੁਣਨ ਅਤੇ ਪੜ੍ਹਨ ਨੂੰ ਮਿਲਦਾ ਹੈ ਕਿ ਪ੍ਰੀਖਿਆ ਵਿਚ ਫੇਲ ਹੋਣ ਕਰ ਕੇ ਲੜਕੇ ਜਾਂ ਲੜਕੀ ਨੇ ਖੁਦਕੁਸ਼ੀ ਕਰ ਲਈ। ਪਰ ਜੰਮੂ-ਕਸ਼ਮੀਰ 'ਚ ਇਕ ਮਾਂ ਨੂੰ ਆਪਣੇ ਬੇਟੇ ਦੇ ਫੇਲ ਹੋਣ ਦਾ ਇੰਨਾ ਦੁੱਖ ਲੱਗਾ ਕਿ ਉਹ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਨੇ ਖੁਦ ਨੂੰ ਖਤਮ ਕਰ ਲਿਆ।
ਇਹ ਘਟਨਾ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਦੀ ਹੈ, ਜਿੱਥੇ ਇਕ ਮਾਂ ਨੇ 12ਵੀਂ ਬੋਰਡ ਦੀ ਪ੍ਰੀਖਿਆ 'ਚ ਆਪਣੇ ਬੇਟੇ ਦੇ ਫੇਲ ਹੋਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਮਹਿਲਾ ਦੀ ਪਛਾਣ ਸਾਂਬਾ ਜ਼ਿਲੇ ਦੇ ਤਾਲੂਰ ਪਿੰਡ ਦੀ ਨੀਲਮ ਦੇਵੀ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਕਿਹਾ, ''ਪਰਿਵਾਰ ਦੇ ਲੋਕਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਬੇਟੇ ਦੇ ਜਮਾਤ 12ਵੀਂ ਦੀ ਬੋਰਡ ਪ੍ਰੀਖਿਆ 'ਚ ਫੇਲ ਹੋਣ ਤੋਂ ਬਾਅਦ ਉਸ ਨੂੰ ਸਦਮਾ ਲੱਗ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਲਈ ਜ਼ਹਿਰ ਖਾ ਲਿਆ।
ਭਾਰਤ ਸਰਕਾਰ ਨੇ ਪਾਕਿ ਦੇ 16 ਕੈਦੀ ਕੀਤੇ ਰਿਹਾਅ
NEXT STORY