ਚੰਡੀਗੜ੍ਹ/ਨਵੀਂ ਦਿੱਲੀ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿਖੇ ਭਾਰਤ ਦੇ ਪੁਰਾਤੱਤਵ ਵਿਭਾਗ ਅਤੇ ਸੂਬਾ ਸਰਕਾਰ ਦਰਮਿਆਨ ਇਕ ਸਮਝੌਤਾ ਮੰਗ ਪੱਤਰ (MoU) 'ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਤਹਿਤ ਹਿਸਾਰ ਨੇੜੇ ਇਤਿਹਾਸਕ ਸਥਾਨ ਅਗਰੋਹਾ ਵਿਖੇ ਪੁਰਾਤੱਤਵ ਖੁਦਾਈ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਗਰਾਊਂਡ ਪੈਨੇਟਰੇਟਿੰਗ ਰਾਡਾਰ (ਜੀ. ਪੀ. ਆਰ.) ਸਰਵੇਖਣ ਅਤੇ ਬਾਅਦ ਵਿਚ ਸਾਈਟ ਦੀ ਖੋਦਾਈ ਕੀਤੀ ਜਾਵੇਗੀ। ਇਸ ਮੌਕੇ ਐਲਾਨ ਕਰਦਿਆਂ ਖੱਟੜ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ, ਅਗਰੋਹਾ ਵਿਚ ਇਕ ਚੇਅਰ ਮਹਾਰਾਜਾ ਅਗਰਸੇਨ ਜੀ ਦੇ ਨਾਮ 'ਤੇ ਸਥਾਪਿਤ ਕੀਤੀ ਜਾਵੇਗੀ।
ਸੂਬਾ ਸਰਕਾਰ ਹਰਿਆਣਾ ਨੂੰ ਸੈਰ-ਸਪਾਟਾ ਨਕਸ਼ੇ 'ਤੇ ਉਜਾਗਰ ਕਰਨ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਗਾਤਾਰ ਅੱਗੇ ਵਧ ਰਹੀ ਹੈ। ਇਸ ਦਿਸ਼ਾ 'ਚ ਇਕ ਹੋਰ ਲੜੀ ਜੋੜੀ ਗਈ ਹੈ। ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ 'ਚ ਭਾਰਤ ਦੇ ਪੁਰਾਤੱਤਵ ਵਿਭਾਗ ਅਤੇ ਹਰਿਆਣਾ ਸਰਕਾਰ ਦਰਮਿਆਨ ਇਕ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਤਹਿਤ ਹਿਸਾਰ ਨੇੜੇ ਇਤਿਹਾਸਕ ਸਥਾਨ ਅਗਰੋਹਾ ਵਿਖੇ ਪੁਰਾਤੱਤਵ ਖੋਦਾਈ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਜੀ. ਪੀ. ਆਰ ਸਰਵੇਖਣ ਅਤੇ ਬਾਅਦ ਵਿਚ ਥਾਂ ਦੀ ਖੋਦਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੈਂ ਐਲਾਨ ਕਰਦਾ ਹਾਂ ਕਿ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ ਅਗਰੋਹਾ ਵਿਚ ਮਹਾਰਾਜਾ ਅਗਰਸੇਨ ਜੀ ਦੇ ਨਾਮ 'ਤੇ 1 ਚੇਅਰ ਸਥਾਪਿਤ ਕੀਤੀ ਜਾਵੇਗੀ।
ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ ਨਕਸਲੀ ਅਤੇ ਪੁਲਸ ਮੁਲਾਜ਼ਮ ਦੀ ਮੌਤ
NEXT STORY